ਗੋਬਿੰਦਪੁਰੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਦੂਜੀ ਵਾਰ ਚੇਅਰਮੈਨ ਬਣੇ
ਹਰਦਿੱਤ ਸਿੰਘ ਗੋਬਿੰਦਪੁਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦਾ ਦੂਜੀ ਵਾਰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ), ਗਲੀ ਨੰਬਰ 7, ਗੋਬਿੰਦਪੁਰੀ ਦੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ...
Advertisement
ਹਰਦਿੱਤ ਸਿੰਘ ਗੋਬਿੰਦਪੁਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦਾ ਦੂਜੀ ਵਾਰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ), ਗਲੀ ਨੰਬਰ 7, ਗੋਬਿੰਦਪੁਰੀ ਦੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਤੇ ਦਸਮੇਸ਼ ਪਬਲਿਕ ਸਕੂਲ ਗੋਬਿੰਦਪੁਰੀ ਦੇ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਨੇ ਦੁਸ਼ਾਲਾ ਭੇਟ ਕਰਕੇ ਗੋਬਿੰਦਪੁਰੀ ਦਾ ਸਨਮਾਨ ਕੀਤਾ। ਮਾਤਾ ਖੀਵੀ ਇਸਤਰੀ ਸਤਿਸੰਗ ਸਭਾ, ਗੋਬਿੰਦਪੁਰੀ ਦੀ ਮੁਖੀ ਚਰਨਜੀਤ ਕੌਰ ਨੇ ਬੀਬੀ ਮਨਜੀਤ ਕੌਰ ਦਾ ਵੀ ਸਨਮਾਨ ਕੀਤਾ। ਸ੍ਰੀ ਗੋਬਿੰਦਪੁਰੀ ਨੇ ਕਿਹਾ ਕਿ ਬੱਚੇ ਦੀ ਮੁੱਢਲੀ ਗੁਰੂ ਮਾਂ ਹੁੰਦੀ ਹੈ, ਮਾਂ ਜੋ ਬੋਲਦੀ ਹੈ, ਬੱਚਾ ਉਹੀ ਬੋਲੀ ਸਿੱਖਦਾ ਹੈ।
Advertisement
Advertisement
×