DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਆ ਨਾਈਟ ਕਲੱਬ ਮਾਮਲਾ: ਲੂਥਰਾ ਭਰਾਵਾਂ ਦੀ ਦਿੱਲੀ ਵਾਪਸੀ ਦੀਆਂ ਤਿਆਰੀਆਂ ਤੇਜ਼ !

ਗੋਆ ਪੁਲੀਸ ਦੀ ਟੀਮ ਅੱਜ ਰਾਤ ਬੈਂਕਾਕ ਪਹੁੰਚੇਗੀ

  • fb
  • twitter
  • whatsapp
  • whatsapp
featured-img featured-img
ਥਾਈਲੈਂਡ ਪੁਲੀਸ ਵੱਲੋਂ ਹਿਰਾਸਤ ਵਿਚ ਲਏ ਗਏ ਸੌਰਭ ਤੇ ਗੌਰਵ ਲੂਥਰਾ।
Advertisement

Goa Nightclub Fire Case: ਗੋਆ ਨਾਈਟ ਕਲੱਬ ਮਾਮਲੇ ਵਿੱਚ ਲੋੜੀਂਦੇ ਸੌਰਭ ਅਤੇ ਗੌਰਵ ਲੂਥਰਾ ਨੂੰ ਜਲਦੀ ਹੀ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਲੂਥਰਾ ਭਰਾਵਾਂ ਨੂੰ ਕੱਲ੍ਹ ਤੱਕ ਦਿੱਲੀ ਲਿਆਂਦਾ ਜਾਣ ਦੀ ਉਮੀਦ ਹੈ। ਥਾਈਲੈਂਡ ਵਿੱਚ ਕਾਨੂੰਨੀ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਆਪਣੇ ਆਖਰੀ ਪੜਾਅ ’ਤੇ ਹਨ, ਜਿਸ ਤੋਂ ਬਾਅਦ ਭਰਾਵਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਸੂਤਰਾਂ ਅਨੁਸਾਰ, ਥਾਈਲੈਂਡ ਦੇ ਅਧਿਕਾਰੀ ਗੌਰਵ ਲੂਥਰਾ ਅਤੇ ਸੌਰਭ ਲੂਥਰਾ, ਜੋ ਗੋਆ ਦੇ ਨਾਈਟ ਕਲੱਬ ਦੇ ਸਹਿ-ਮਾਲਕ ਹਨ, ਜਿੱਥੇ 6 ਦਸੰਬਰ ਨੂੰ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ, ਦੇ ਕੇਸ ਨੂੰ ਅੱਗੇ ਵਧਾਉਣ ਲਈ ਤਿਆਰ ਹਨ, ਜਿਸ ਵਿੱਚ ਅਗਲੀ ਕਾਰਵਾਈ ਬਾਰੇ ਬੈਂਕਾਕ ਦੀ ਇੱਕ ਅਦਾਲਤ ਵੱਲੋਂ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।

Advertisement

ਉੱਤਰੀ ਗੋਆ ਦੇ ਆਰਪੋਰਾ ਵਿੱਚ ਸਥਿਤ Birch by Romeo Lane ਨਾਈਟ ਕਲੱਬ ਦੇ ਸਹਿ-ਮਾਲਕ ਲੂਥਰਾ ਭਰਾ, ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਥਾਈਲੈਂਡ ਦੇ ਫੂਕੇਟ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਖ਼ਿਲਾਫ਼ ਇੰਟਰਪੋਲ ਦਾ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।

Advertisement

ਲੂਥਰਾ ਭਰਾਵਾਂ ਨੂੰ 11 ਦਸੰਬਰ ਨੂੰ ਭਾਰਤੀ ਮਿਸ਼ਨ ਦੇ ਦਖਲ ਤੋਂ ਬਾਅਦ ਥਾਈ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ, ਜੋ ਇਸ ਮਾਮਲੇ ਵਿੱਚ ਥਾਈ ਸਰਕਾਰ ਦੇ ਨੇੜਲੇ ਸੰਪਰਕ ਵਿੱਚ ਹੈ।

ਇੱਥੇ ਭਾਰਤੀ ਦੂਤਾਵਾਸ ਦੇ ਸੂਤਰਾਂ ਅਨੁਸਾਰ, ਦੋਵਾਂ ਭਰਾਵਾਂ ਨਾਲ ਸਬੰਧਤ ਸਾਰੇ ਜ਼ਰੂਰੀ ਦਸਤਾਵੇਜ਼ ਅਧਿਕਾਰਤ ਕਾਨੂੰਨੀ ਚੈਨਲਾਂ ਰਾਹੀਂ ਥਾਈ ਅਧਿਕਾਰੀਆਂ ਨੂੰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨੀ ਘਟਨਾਵਾਂ ਤੋਂ ਸੰਕੇਤ ਮਿਲਦਾ ਹੈ ਕਿ ਇਸ ਕੇਸ ਦੀ ਦਲੀਲ ਬੈਂਕਾਕ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਦੂਤਾਵਾਸ ਨੇ ਦੱਸਿਆ, “ ਇੱਕ ਵਾਰ ਜਦੋਂ ਬੈਂਕਾਕ ਦੀ ਸਥਾਨਕ ਅਦਾਲਤ ਕੇਸ ਦੀ ਸੁਣਵਾਈ ਸ਼ੁਰੂ ਕਰਦੀ ਹੈ ਤਾਂ ਮਾਮਲੇ ਦੇ ਅੱਗੇ ਵਧਣ ਦੀ ਉਮੀਦ ਹੈ। ਹਾਲਾਂਕਿ, ਸਮਾਂ-ਸੀਮਾ ’ਤੇ ਅਜੇ ਕੋਈ ਸਪੱਸ਼ਟਤਾ ਨਹੀਂ ਹੈ, ਕਿਉਂਕਿ ਕਾਰਵਾਈ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਜੱਜ ਮਾਮਲੇ ਨੂੰ ਕਦੋਂ ਲੈਂਦਾ ਹੈ।”

ਸੀਨੀਅਰ ਐਡਵੋਕੇਟ ਜਾਵੇਦ ਮੀਰ ਲੂਥਰਾ ਭਰਾਵਾਂ ਦੀ ਨੁਮਾਇੰਦਗੀ ਕਰ ਰਹੇ ਵਕੀਲਾਂ ਦੀ ਟੀਮ ਦੀ ਅਗਵਾਈ ਕਰ ਰਹੇ ਹਨ, ਜਦੋਂ ਕਿ ਐਡਵੋਕੇਟ ਵੈਭਵ ਸੂਰੀ ਵੀ ਬੈਂਕਾਕ ਪਹੁੰਚ ਚੁੱਕੇ ਹਨ।

ਸੂਤਰਾਂ ਨੇ ਦੱਸਿਆ ਕਿ ਕੇਸ ਦਾ ਮੁਕਾਬਲਾ ਕਰਨ ਲਈ ਥਾਈ ਕਾਨੂੰਨ ਦੇ ਤਹਿਤ ਵੱਖ-ਵੱਖ ਕਾਨੂੰਨੀ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਨੇ ਦੋਵਾਂ ਭਰਾਵਾਂ ਦੇ ਪਾਸਪੋਰਟ ਰੱਦ ਕਰਨ ਤੋਂ ਬਾਅਦ ਥਾਈ ਅਥਾਰਿਟੀਜ਼ ਨੂੰ ਇੱਕ ਡੋਜ਼ੀਅਰ ਸੌਂਪਿਆ ਹੈ, ਜਿਸ ਵਿੱਚ 25 ਲੋਕਾਂ ਦੀ ਮੌਤ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਗਿਆ ਹੈ।

ਸੂਤਰਾਂ ਨੇ ਕਿਹਾ ਕਿ ਇਹ ਦੋਸ਼ ਇਸ ਕੇਸ ਨੂੰ ਗੈਰ-ਇਰਾਦਤਨ ਕਤਲ (culpable homicide) ਦੇ ਦਾਇਰੇ ਤੋਂ ਅੱਗੇ ਲੈ ਜਾਂਦੇ ਹਨ। ਭਾਰਤ ਨੇ ਥਾਈ ਅਥਾਰਿਟੀਜ਼ ਨੂੰ ਰਸਮੀ ਤੌਰ ’ਤੇ ਭਰਾਵਾਂ ਨੂੰ ਦੇਸ਼ ਨਿਕਾਲਾ ਦੇਣ ਦੀ ਬੇਨਤੀ ਵੀ ਕੀਤੀ ਹੈ।

ਦੱਸਿਆ ਗਿਆ ਹੈ ਕਿ ਭਰਾਵਾਂ ਨੇ ਥਾਈਲੈਂਡ ਵਿੱਚ ਵੈਧ ਯਾਤਰਾ ਦਸਤਾਵੇਜ਼ਾਂ ’ਤੇ ਦਾਖਲਾ ਲਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਭਾਰਤੀ ਅਥਾਰਿਟੀਜ਼ ਵੱਲੋਂ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਵੈਧ ਕਾਗਜ਼ਾਂ ਤੋਂ ਬਿਨਾਂ ਰਹਿ ਗਏ।

ਸੂਤਰਾਂ ਨੇ ਦੱਸਿਆ ਕਿ ਇਸ ਕਾਰਨ ਥਾਈ ਅਧਿਕਾਰੀਆਂ ਨੂੰ ਮਾਮਲੇ ਦੀ ਕਈ ਕਾਨੂੰਨੀ ਨਜ਼ਰੀਏ ਤੋਂ ਜਾਂਚ ਕਰਨੀ ਪਈ, ਜਿਸ ਵਿੱਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਪਹਿਲੂ ਵੀ ਸ਼ਾਮਲ ਹਨ। ਭਾਰਤ ਸਰਕਾਰ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਕਥਿਤ ਤੌਰ ’ਤੇ ਕਿਹਾ ਹੈ ਕਿ ਥਾਈਲੈਂਡ ਵਿੱਚ ਅਧਿਕਾਰੀ ਲੂਥਰਾ ਭਰਾਵਾਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ’ਤੇ ਸਥਾਨਕ ਅਦਾਲਤ ਵਿੱਚ ਵਿਸਤ੍ਰਿਤ ਦਲੀਲਾਂ ਹੋਣ ਦੀ ਉਮੀਦ ਹੈ, ਜਿੱਥੇ ਕੋਈ ਵੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਸਾਰੀਆਂ ਧਿਰਾਂ ਨੂੰ ਸੁਣਿਆ ਜਾਵੇਗਾ।

ਦੱਸ ਦਈਏ ਕਿ ਇਸ ਅੱਗਜ਼ਨੀ ਦੇ ਸਬੰਧ ਵਿੱਚ ਗੋਆ ਪੁਲੀਸ ਵੱਲੋਂ ਪੰਜ ਮੈਨੇਜਰਾਂ ਅਤੇ ਸਟਾਫ ਮੈਂਬਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Advertisement
×