ਗੋਆ ਹਾਦਸਾ: ਸੌਰਭ ਅਤੇ ਗੌਰਵ ਲੂਥਰਾ ਦੀ ਟਰਾਂਜ਼ਿਟ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ
ਪੰਚਾਇਤ ਸਕੱਤਰ ਨੂੰ ਜਲਦੀ ਹਿਰਾਸਤ ਵਿੱਚ ਲਿਆ ਜਾਵੇਗਾ; ਲੂਥਰਾ ਭਰਾਵਾਂ ਨੂੰ ਜਲਦੀ ਭਾਰਤ ਲੈ ਕੇ ਆਵੇਗੀ ਸੀਬੀਆੲੀ ਤੇ ਗੋਆ ਪੁਲੀਸ: ਮੁੱਖ ਮੰਤਰੀ
Advertisement
Saurabh and Gaurav Luthras anticipatory bail dismissਦਿੱਲੀ ਦੀ ਇਕ ਅਦਾਲਤ ਨੇ ਗੋਆ ਦੇ ਨਾਈਟ ਕਲੱਬ ਦੇ ਮਾਲਕ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਦੀ ਟਰਾਂਜ਼ਿਟ ਅਗਾਊਂ ਜ਼ਮਾਨਤ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ। ਦੂਜੇ ਪਾਸੇ ਇਸ ਹਾਦਸੇ ਨਾਲ ਸਬੰਧਤ ਪੰਚਾਇਤ ਦਾ ਸਕੱਤਰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਉਹ ਪੁਲੀਸ ਨੂੰ ਜਾਂਚ ਵਿਚ ਸਹਿਯੋਗ ਨਹੀਂ ਦੇ ਰਿਹਾ ਸੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦੱਸਿਆ ਕਿ ਸੀਬੀਆਈ ਤੇ ਗੋਆ ਪੁਲੀਸ ਲੂਥਰਾ ਭਰਾਵਾਂ ਨੂੰ ਜਲਦੀ ਹੀ ਭਾਰਤ ਲੈ ਕੇ ਆਉਣਗੇ ਤੇ ਇਸ ਸਬੰਧੀ ਕਾਗਜ਼ੀ ਕਾਰਵਾਈ ਮੁਕੰਮਲ ਕੀਤਾ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੋਆ ਦੇ ਨਾਈਟ ਕਲੱਬ ਵਿਚ ਅੱਗ ਲੱਗਣ ਕਾਰਨ 25 ਜਣਿਆਂ ਦੀ ਮੌਤ ਹੋ ਗਈ ਸੀ।
ਪੀਟੀਆਈ
Advertisement
Advertisement
