ਲਿਫਟ ਦੇ ਬਹਾਨੇ ਲੁੱਟ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਪੂਰਬੀ ਦਿੱਲੀ ਦੇ ਗੋਕਲਪੁਰੀ ਇਲਾਕੇ ਵਿੱਚ ਇੱਕ ਕੁੜੀ ਸੜਕ ਕਿਨਾਰੇ ਖੜ੍ਹੀ ਹੋ ਕੇ ਨੌਜਵਾਨਾਂ ਨੂੰ ਲਿਫਟ ਦੇਣ ਦੇ ਬਹਾਨੇ ਰੋਕਦੀ ਸੀ। ਉਹ ਆਪਣੇ ਨਾਲ ਛੇੜਛਾੜ ਹੋਣ ਦਾ ਦੋਸ਼ ਲਾ ਕੇ ਲਿਫਟ ਦੇਣ ਵਾਲਿਆਂ ਨਾਲ ਬਦਸਲੂਕੀ ਕਰਦੀ ਸੀ। ਫਿਰ ਉਸ ਕੁੜੀ...
Advertisement
ਪੂਰਬੀ ਦਿੱਲੀ ਦੇ ਗੋਕਲਪੁਰੀ ਇਲਾਕੇ ਵਿੱਚ ਇੱਕ ਕੁੜੀ ਸੜਕ ਕਿਨਾਰੇ ਖੜ੍ਹੀ ਹੋ ਕੇ ਨੌਜਵਾਨਾਂ ਨੂੰ ਲਿਫਟ ਦੇਣ ਦੇ ਬਹਾਨੇ ਰੋਕਦੀ ਸੀ। ਉਹ ਆਪਣੇ ਨਾਲ ਛੇੜਛਾੜ ਹੋਣ ਦਾ ਦੋਸ਼ ਲਾ ਕੇ ਲਿਫਟ ਦੇਣ ਵਾਲਿਆਂ ਨਾਲ ਬਦਸਲੂਕੀ ਕਰਦੀ ਸੀ। ਫਿਰ ਉਸ ਕੁੜੀ ਦਾ ਭਰਾ ਅਤੇ ਦੋਸਤ ਆ ਕੇ ਉਸ ਨੌਜਵਾਨ ਨੂੰ ਫੜ ਲੈਂਦੇ ਸਨ ਅਤੇ ਉਸ ਉੱਤੇ ਕੁੜੀ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਉਂਦੇ ਸਨ ਅਤੇ ਉਸ ਨੂੰ ਜ਼ਬਰਦਸਤੀ ਲੁੱਟ ਲੈਂਦੇ ਸਨ। ਇਹ ਗਰੋਹ ਗੋਕਲਪੁਰੀ ਵਿੱਚ ਸਰਗਰਮ ਹੈ। ਲੁੱਟ ਦਾ ਸ਼ਿਕਾਰ ਹੋਏ ਇੱਕ ਨੌਜਵਾਨ ਨੇ ਗਰੋਹ ਦੇ ਇੱਕ ਮੈਂਬਰ ਨੂੰ ਫੜ ਲਿਆ। ਪੁਲੀਸ ਨੇ ਲੜਕੀ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਗੋਕਲਪੁਰੀ ਦੀ ਰਹਿਣ ਵਾਲੀ 24 ਸਾਲਾ ਲੜਕੀ, ਉਸ ਦਾ ਦੋਸਤ ਰਾਹੁਲ ਉਰਫ਼ ਪਾਗਲ, ਮੁਸਤਫਾਬਾਦ ਵਾਸੀ ਸਮੀਰ
ਵਜੋਂ ਹੋਈ ਹੈ।
Advertisement
Advertisement
×