ਵਿਦੇਸ਼ਾਂ ਵਿੱਚ ਨੌਕਰੀ ਦਾ ਝਾਂਸਾ ਦੇਣ ਵਾਲੇ ਗਰੋਹ ਦਾ ਪਰਦਾਫਾਸ਼
ਨੇਪਾਲੀ ਨਾਗਰਿਕਾਂ ਨੂੰ ਸਰਬੀਆ ਵਿੱਚ ਨੌਕਰੀਆਂ ਦਾ ਵਾਅਦਾ ਕਰਕੇ ਧੋਖਾ ਦੇਣ ਵਾਲੇ ਗਰੋਹ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਕ੍ਰਾਈਮ ਬ੍ਰਾਂਚ ਨੇ ਵੀਜ਼ਾ ਧੋਖਾਧੜੀ ਰੈਕੇਟ ਦਾ ਪਤਾ ਲਾ ਕੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਨੇ ਦਰਜਨਾਂ ਨੌਜਵਾਨਾਂ...
Advertisement
ਨੇਪਾਲੀ ਨਾਗਰਿਕਾਂ ਨੂੰ ਸਰਬੀਆ ਵਿੱਚ ਨੌਕਰੀਆਂ ਦਾ ਵਾਅਦਾ ਕਰਕੇ ਧੋਖਾ ਦੇਣ ਵਾਲੇ ਗਰੋਹ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਕ੍ਰਾਈਮ ਬ੍ਰਾਂਚ ਨੇ ਵੀਜ਼ਾ ਧੋਖਾਧੜੀ ਰੈਕੇਟ ਦਾ ਪਤਾ ਲਾ ਕੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਨੇ ਦਰਜਨਾਂ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਸਰਬੀਆ, ਖਾੜੀ ਦੇਸ਼ਾਂ ਅਤੇ ਯੂਰਪ ਵਿੱਚ ਨੌਕਰੀਆਂ ਦਾ ਵਾਅਦਾ ਕਰਕੇ ਉਨ੍ਹਾਂ ਤੋਂ ਵੱਡੀ ਰਕਮ ਵਸੂਲੀ। ਮੁੱਖ ਮੁਲਜ਼ਮ ਜੈਕਬ ਅਤੇ ਰੂਪੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 13 ਨੇਪਾਲੀ ਪਾਸਪੋਰਟ ਅਤੇ ਅਪਰਾਧਕ ਡਿਜੀਟਲ ਸਬੂਤ ਬਰਾਮਦ ਕੀਤੇ ਗਏ। ਮੁਲਜ਼ਮਾਂ ਨੇ ਕੁੱਲ 19 ਨੇਪਾਲੀ ਨਾਗਰਿਕਾਂ ਤੋਂ ਲਗਪਗ 70 ਲੱਖ ਰੁਪਏ ਠੱਗੇ ਸਨ। ਨੌਜਵਾਨਾਂ ਨੇ ਪਾਸਪੋਰਟ ਅਤੇ ਪੈਸੇ ਵਾਪਸ ਮੰਗੇ ਤਾਂ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਜਾਂਚ ਮਗਰੋਂ ਪਤਾ ਲੱਗਿਆ ਕਿ ਦਿਖਾਏ ਗਏ ਸਾਰੇ ਵੀਜ਼ੇ ਜਾਅਲੀ ਸਨ।
Advertisement
Advertisement