ਦੋਸਤ ਨੇ 15 ਸਾਲਾ ਲੜਕੀ ’ਤੇ ਗੋਲੀਆਂ ਚਲਾਈਆਂ
ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਦੇ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਇੱਕ 15 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਕਿਹਾ ਕਿ ਉਸਦਾ 20 ਸਾਲਾ ਦੋਸਤ ਮੁੱਖ ਸ਼ੱਕੀ ਹੈ, ਜੋ ਇਸ ਵੇਲੇ ਫ਼ਰਾਰ ਹੈ। ਇਹ ਘਟਨਾ...
Advertisement
ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਦੇ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਇੱਕ 15 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਕਿਹਾ ਕਿ ਉਸਦਾ 20 ਸਾਲਾ ਦੋਸਤ ਮੁੱਖ ਸ਼ੱਕੀ ਹੈ, ਜੋ ਇਸ ਵੇਲੇ ਫ਼ਰਾਰ ਹੈ। ਇਹ ਘਟਨਾ ਰਾਤ 8.10 ਵਜੇ ਦੇ ਕਰੀਬ ਡੀ-ਈ ਬਲਾਕ ਮਾਰਕੀਟ ਦੇ ਡੀ ਬਲਾਕ ਵਿੱਚ ਇੱਕ ਕਲੀਨਿਕ ਦੇ ਨੇੜੇ ਵਾਪਰੀ। ਪੁਲੀਸ ਅਨੁਸਾਰ ਲੜਕੀ ਆਪਣੇ ਇੱਕ ਦੋਸਤ ਨਾਲ ਖਾਣਾ ਖਾਣ ਲਈ ਬਾਹਰ ਨਿਕਲੀ ਸੀ ਜਦੋਂ ਕਥਿਤ ਦੋਸ਼ੀ ਨੇ ਉਸ ਨੂੰ ਨੇੜਿਓਂ ਗੋਲੀ ਮਾਰੀ ਦਿੱਤੀ ਅਤੇ ਫ਼ਰਾਰ ਹੋ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਸ ਨੇ ਚਾਰ ਗੋਲੀਆਂ ਚਲਾਈਆਂ। ਗੋਲੀ ਲੱਗਣ ਤੋਂ ਬਾਅਦ ਲੜਕੀ ਡਿੱਗ ਪਈ ਅਤੇ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
Advertisement
×