ਚਾਰ ਮੰਜ਼ਿਲਾ ਇਮਾਰਤ ਡਿੱਗੀ
ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ, ਕਿਉਂਕਿ ਐੱਮ ਸੀ ਡੀ ਨੇ ਪਹਿਲਾਂ ਹੀ ਇਸ ਇਮਾਰਤ ਦੇ ਢਾਂਚੇ ਨੂੰ ਅਸੁਰੱਖਿਅਤ ਐਲਾਨ ਦਿੱਤਾ ਹੋਇਆ...
Advertisement
ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ, ਕਿਉਂਕਿ ਐੱਮ ਸੀ ਡੀ ਨੇ ਪਹਿਲਾਂ ਹੀ ਇਸ ਇਮਾਰਤ ਦੇ ਢਾਂਚੇ ਨੂੰ ਅਸੁਰੱਖਿਅਤ ਐਲਾਨ ਦਿੱਤਾ ਹੋਇਆ ਸੀ। ਦਿੱਲੀ ਫਾਇਰ ਸਰਵਿਸ ‘ਡੀ ਐੱਫ ਐੱਸ’ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਦੋਂ ਇਹ ਇਮਾਰਤ ਡਿੱਗੀ ਉਦੋਂ ਇਮਾਰਤ ਖਾਲੀ ਸੀ, ਜਿਸ ਕਰ ਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਮੁਤਾਬਿਕ ਘਟਨਾ ਬਾਰੇ ਸਵੇਰੇ 3.05 ਵਜੇ ਇੱਕ ਫ਼ੋਨ ਕਾਲ ਆਈ, ਜਿਸ ਤੋਂ ਬਾਅਦ ਪੰਜ ਅੱਗ ਬੁਝਾਊ ਇੰਜਣ ਮੌਕੇ ’ਤੇ ਭੇਜੇ ਗਏ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਨਾਲ ਲੱਗਦੇ ਢਾਂਚੇ ਵਿੱਚ ਫਸੇ 14 ਲੋਕਾਂ ਨੂੰ ਕਾਰਵਾਈ ਦੌਰਾਨ ਬਚਾਅ ਲਿਆ ਗਿਆ।
Advertisement
Advertisement