ਪਟਾਕਿਆਂ ਸਣੇ ਚਾਰ ਕਾਬੂ
ਤਿਉਹਾਰਾਂ ਦੇ ਸੀਜ਼ਨ ਦੌਰਾਨ ਦਿੱਲੀ ਪੁਲੀਸ ਨੇ ਪਾਬੰਦੀਸ਼ੁਦਾ ਪਟਾਕਿਆਂ ਖਿਲਾਫ਼ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੁਲੀਸ ਨੇ ਮੰਡੋਲੀ, ਸਮਤਾ ਵਿਹਾਰ ਅਤੇ ਮੁਕੁੰਦਪੁਰ ਵਿੱਚ ਛਾਪੇਮਾਰੀ ਕੀਤੀ, ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਅਤੇ 1,036 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ। ਇਹ ਪਟਾਕੇ ਮੇਰਠ...
Advertisement
ਤਿਉਹਾਰਾਂ ਦੇ ਸੀਜ਼ਨ ਦੌਰਾਨ ਦਿੱਲੀ ਪੁਲੀਸ ਨੇ ਪਾਬੰਦੀਸ਼ੁਦਾ ਪਟਾਕਿਆਂ ਖਿਲਾਫ਼ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੁਲੀਸ ਨੇ ਮੰਡੋਲੀ, ਸਮਤਾ ਵਿਹਾਰ ਅਤੇ ਮੁਕੁੰਦਪੁਰ ਵਿੱਚ ਛਾਪੇਮਾਰੀ ਕੀਤੀ, ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਅਤੇ 1,036 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ। ਇਹ ਪਟਾਕੇ ਮੇਰਠ ਅਤੇ ਗੁਰੂਗ੍ਰਾਮ ਤੋਂ ਖਰੀਦੇ ਗਏ ਸਨ ਅਤੇ ਦਿੱਲੀ ਵਿੱਚ ਵੇਚਣੇ ਸਨ। ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਦਿੱਲੀ ਪੁਲੀਸ ਪਾਬੰਦੀਸ਼ੁਦਾ ਪਟਾਕੇ ਵੇਚਣ ਵਾਲਿਆਂ ਵਿਰੁੱਧ ਸਰਗਰਮੀ ਨਾਲ ਮੁਹਿੰਮ ਚਲਾ ਰਹੀ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਦਿੱਲੀ ਐੱਨ.ਸੀ.ਆਰ. ਵਿੱਚ ਪਟਾਕਿਆਂ ’ਤੇ ਲਾਈ ਗਈ ਪਾਬੰਦੀ ਮਗਰੋਂ ਦਿੱਲੀ ਪੁਲੀਸ ਅਤੇ ਵੱਖ-ਵੱਖ ਸ਼ਹਿਰਾਂ ਦੀ ਪੁਲੀਸ ਨੇ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਪਟਾਕਿਆਂ ਦੀ ਵਿਕਰੀ ਨਾ ਹੋਵੇ। ਇਸ ਦੇ ਬਾਵਜੂਦ ਪੁਲੀਸ ਵੱਲੋਂ ਪਾਬੰਦੀਸ਼ੁਦਾ ਪਟਾਕੇ ਵਿਚਣ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ।
Advertisement
Advertisement
×