ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨਸੀਆਰ ਖੇਤਰਾਂ ’ਚ ਮੀਂਹ ਨਾਲ ਜਲਥਲ

ਨੋਇਡਾ ਦੇ ਕਈ ਖੇਤਰਾਂ ਵਿੱਚ ਮੀਂਹ ਕਾਰਨ ਪਾਣੀ ਭਰਿਆ; ਆਈਟੀਓ ਖੇਤਰ ’ਚ ਜਾਮ ਦਾ ਅਕਸ਼ਰਧਾਮ ਤੱਕ ਅਸਰ
ਨਵੀਂ ਦਿੱਲੀ ਦੀ ਆੲੀਟੀਓ ਰੋਡ ’ਤੇ ਜਾਮ ਵਿੱਚ ਫਸੇ ਹੋਏ ਵਾਹਨ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 30 ਜੂਨ

Advertisement

ਸ਼ੁੱਕਰਵਾਰ ਦੁਪਹਿਰ ਨੂੰ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਦਿੱਲੀ ਚ ਮੀਂਹ ਦੌਰਾਨ ਜਲਥਲ ਤੇ ਟ੍ਰੈਫਿਕ ਜਾਮ ਆਮ ਗੱਲ ਬਣ ਗਈ ਹੈ। ਹੁਣ ਤੱਕ ਕਈ ਵਾਰ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਆਏ ਦਿਨ ਜਾਮ ਲੱਗ ਚੁੱਕੇ ਹਨ।

ਮੀਂਹ ਕਾਰਨ ਕੌਮੀ ਰਾਜਧਾਨੀ ਅਤੇ ਨੋਇਡਾ ਦੇ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ ਤੇ ਮੱਧ ਦਿੱਲੀ ਦੇ ਆਈਟੀਓ ਖੇਤਰ ਵਿੱਚ ਟ੍ਰੈਫਿਕ ਜਾਮ ਹੋ ਗਿਆ ਤੇ ਇਸ ਦਾ ਅਸਰ ਅਕਸ਼ਰਧਾਮ ਤੱਕ ਦੇਖਣ ਨੂੰ ਮਿਲਿਆ। ਜਿਸ ਕਾਰਨ ਲੋਕ ਆਪਣੀ ਮੰਜ਼ਿਲ ਤੱਕ ਪਹੁੰਚਣ ਲੲੀ ਜੂਝਦੇ ਨਜ਼ਰ ਆਏ। ਮੀਂਹ ਕਾਰਨ ਪ੍ਰਗਤੀ ਮੈਦਾਨ ਨੇਡ਼ੇ ਇੰਟੀਗ੍ਰੇਟਿਡ ਟਰਾਂਜ਼ਿਟ ਕੋਰੀਡੋਰ ਵਿੱਚ ਵੀ ਪਾਣੀ ਭਰ ਗਿਆ ਜਿਸ ਨਾ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸਡ਼ਕ ’ਤੇ ਜਮ੍ਹਾਂ ਹੋਏ ਮੀਂਹ ਦੇ ਪਾਣੀ ਨਾਲ ਖੇਡਦੇ ਹੋਏ ਲੋਕ। -ਫੋਟੋਆਂ: ਪੀਟਆੲੀ

ਮੌਨਸੂਨ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਆਪਣੀ ਨਿਰਧਾਰਤ ਸ਼ੁਰੂਆਤ ਤੋਂ ਦੋ ਦਿਨ ਪਹਿਲਾਂ ਪਹੁੰਚਿਆ, ਜਿਸ ਨਾਲ ਦਿੱਲੀ ਵਾਸੀਆਂ ਨੂੰ ਭਖਵੀਂ ਗਰਮੀ ਤੋਂ ਰਾਹਤ ਮਿਲੀ।

ਮੌਸਮ ਵਿਭਾਗ ਵੱਲੋਂ ਸ਼ਹਿਰ ਲਈ ‘ਔਰੇਂਜ’ ਅਲਰਟ ਵੀ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਵਿਗਿਆਨੀ ਸੋਮਾ ਸੇਨ ਨੇ ਕਿਹਾ ਕਿ ਮੌਨਸੂਨ ਇਸ ਸਮੇਂ ਪਿਛਲੇ ਚਾਰ ਤੋਂ ਪੰਜ ਦਿਨਾਂ ਤੋਂ ਆਪਣੀ ਤੇਜ਼ੀ ਨਾਲ ਅੱਗੇ ਵਧਣ ਦੇ ਨਾਲ ਸਰਗਰਮ ਹੈ।

Advertisement
Tags :
Rainਐੱਨਸੀਆਰਖੇਤਰਾਂਜਲਥਲਮੀਂਹ