ਚੋਰੀ ਦੇ ਮਾਮਲੇ ਵਿੱਚ ਪੰਜ ਔਰਤਾਂ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਰੇਲਵੇ ਸਟੇਸ਼ਨ ਦੀਆਂ ਲਿਫਟਾਂ ਅਤੇ ਐਸਕੇਲੇਟਰਾਂ ਵਿੱਚ ਯਾਤਰੀਆਂ ਤੋਂ ਚੋਰੀ ਅਤੇ ਹੋਰ ਸਾਮਾਨ ਖੋਹ ਦੇ ਮਾਮਲੇ ਵਿੱਚ ਦੋ ਵੱਖ-ਵੱਖ ਗਰੋਹਾਂ ਦਾ ਪਰਦਾਫਾਸ਼ ਕਰਦਿਆਂ ਪੰਜ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਲਗਪਗ ਇੱਕ ਕਰੋੜ ਦੇ ਗਹਿਣੇ, ਘੜੀਆਂ...
Advertisement
ਦਿੱਲੀ ਪੁਲੀਸ ਨੇ ਰੇਲਵੇ ਸਟੇਸ਼ਨ ਦੀਆਂ ਲਿਫਟਾਂ ਅਤੇ ਐਸਕੇਲੇਟਰਾਂ ਵਿੱਚ ਯਾਤਰੀਆਂ ਤੋਂ ਚੋਰੀ ਅਤੇ ਹੋਰ ਸਾਮਾਨ ਖੋਹ ਦੇ ਮਾਮਲੇ ਵਿੱਚ ਦੋ ਵੱਖ-ਵੱਖ ਗਰੋਹਾਂ ਦਾ ਪਰਦਾਫਾਸ਼ ਕਰਦਿਆਂ ਪੰਜ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਲਗਪਗ ਇੱਕ ਕਰੋੜ ਦੇ ਗਹਿਣੇ, ਘੜੀਆਂ ਅਤੇ ਨਕਦੀ ਬਰਾਮਦ ਕੀਤੀ ਹੈ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਗਰੋਹ ਦੇ ਮੈਂਬਰਾਂ ਵੱਲੋਂ ਰੇਲਵੇ ਸਟੇਸ਼ਨ ’ਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਪੁਲੀਸ ਅਨੁਸਾਰ ਇਹ ਔਰਤਾਂ ਲਿਫਟਾਂ ਜਾਂ ਐਸਕੇਲੇਟਰਾਂ ਵਿੱਚ ਝੜਪ ਦਾ ਫਾਇਦਾ ਉਠਾ ਕੇ ਪਰਸਾਂ ਵਿੱਚੋਂ ਚੇਨ, ਅੰਗੂਠੀਆਂ, ਘੜੀਆਂ ਜਾਂ ਨਕਦੀ ਚੋਰੀ ਕਰਦੀਆਂ ਸਨ। ਅਧਿਕਾਰੀ ਨੇ ਕਿਹਾ ਕਿ 100 ਤੋਂ ਵੱਧ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ ਗਰੋਹ ਦਾ ਪਰਦਾਫਾਸ਼ ਕੀਤਾ ਗਿਆ।
Advertisement
Advertisement
×

