ਊਠਾਂ ਜ਼ਰੀਏ ਸ਼ਰਾਬ ਤਸਕਰੀ ਗਰੋਹ ਦੇ ਪੰਜ ਮੈਂਬਰ ਕਾਬੂ
ਦਿੱਲੀ ਪੁਲੀਸ ਨੇ ਊਠਾਂ ਦੀ ਮਦਦ ਨਾਲ ਦੱਖਣੀ ਦਿੱਲੀ ਵਿਚ ਜੰਗਲ ਰੂਟ ਰਾਹੀਂ ਗੈਰਕਾਨੂੰਨੀ ਸ਼ਰਾਬ ਦੀ ਤਸਕਰੀ ਵਿਚ ਸ਼ਾਮਲ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗਰੋਹ ਦੇ ਮੈਂਬਰਾਂ ਕੋਲੋਂ ਸ਼ਰਾਬ ਦੇ 42 ਡੱਬੇ ਅਤੇ...
Advertisement
ਦਿੱਲੀ ਪੁਲੀਸ ਨੇ ਊਠਾਂ ਦੀ ਮਦਦ ਨਾਲ ਦੱਖਣੀ ਦਿੱਲੀ ਵਿਚ ਜੰਗਲ ਰੂਟ ਰਾਹੀਂ ਗੈਰਕਾਨੂੰਨੀ ਸ਼ਰਾਬ ਦੀ ਤਸਕਰੀ ਵਿਚ ਸ਼ਾਮਲ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗਰੋਹ ਦੇ ਮੈਂਬਰਾਂ ਕੋਲੋਂ ਸ਼ਰਾਬ ਦੇ 42 ਡੱਬੇ ਅਤੇ ਤਿੰਨ ਊਠ ਜ਼ਬਤ ਕੀਤੇ ਹਨ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਤਸਕਰਾਂ ਨੇ ਪੁਲੀਸ ਚੌਕੀਆਂ ਅਤੇ ਗਸ਼ਤ ਯੂਨਿਟਾਂ ਤੋਂ ਬਚਣ ਲਈ ਇੱਕ ਵਿਲੱਖਣ ਢੰਗ ਅਪਣਾਇਆ। ਉਹ ਊਠਾਂ ’ਤੇ ਸ਼ਰਾਬ ਦੇ ਡੱਬੇ ਲੱਦ ਕੇ ਉਨ੍ਹਾਂ ਨੂੰ ਜੰਗਲੀ ਇਲਾਕਿਆਂ ਅਤੇ ਕੱਚੀਆਂ ਪਟੜੀਆਂ ਰਾਹੀਂ ਲੈ ਜਾਂਦੇ ਸਨ, ਜਿਸ ਨਾਲ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਸੀ।’’ ਉਨ੍ਹਾਂ ਕਿਹਾ ਕਿ ਊਠਾਂ ਦੀ ਵਰਤੋਂ ਮੁੱਖ ਤੌਰ ’ਤੇ ਰਾਤ ਨੂੰ ਖੇਪਾਂ ਨੂੰ ਚੁੱਪ-ਚਾਪ ਲਿਜਾਣ ਲਈ ਕੀਤੀ ਜਾਂਦੀ ਸੀ।
Advertisement
Advertisement