ਉੱਤਰ-ਪੂਰਬੀ ਦਿੱਲੀ ਦੇ ਯਮੁਨਾ ਵਿਹਾਰ ’ਚ ਪਿਜ਼ਾ ਹੱਟ ’ਚ ਅੱਗ ਲੱਗਣ ਨਾਲ ਪੰਜ ਜ਼ਖ਼ਮੀ
ਉੱਤਰ-ਪੂਰਬੀ ਦਿੱਲੀ ਦੇ ਯਮੁਨਾ ਵਿਹਾਰ ਵਿਚ ਸੀ-ਬਲਾਕ ’ਚ ਪੀਜ਼ਾ ਹੱਟ ਆਊਟਲੈੱਟ ਵਿੱਚ ਸੋਮਵਾਰ ਸ਼ਾਮੀਂ ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਹ ਘਟਨਾ ਰਾਤ 8:55 ਵਜੇ ਦੇ ਕਰੀਬ ਵਾਪਰੀ ਅਤੇ ਇਸ ਵਿੱਚ ਤਿੰਨ ਕਰਮਚਾਰੀਆਂ ਤੇ ਦੋ ਗਾਹਕਾਂ ਸਮੇਤ ਪੰਜ ਲੋਕ...
Advertisement
ਉੱਤਰ-ਪੂਰਬੀ ਦਿੱਲੀ ਦੇ ਯਮੁਨਾ ਵਿਹਾਰ ਵਿਚ ਸੀ-ਬਲਾਕ ’ਚ ਪੀਜ਼ਾ ਹੱਟ ਆਊਟਲੈੱਟ ਵਿੱਚ ਸੋਮਵਾਰ ਸ਼ਾਮੀਂ ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਹ ਘਟਨਾ ਰਾਤ 8:55 ਵਜੇ ਦੇ ਕਰੀਬ ਵਾਪਰੀ ਅਤੇ ਇਸ ਵਿੱਚ ਤਿੰਨ ਕਰਮਚਾਰੀਆਂ ਤੇ ਦੋ ਗਾਹਕਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਪੁਲੀਸ ਅਨੁਸਾਰ ਸੂਚਨਾ ਮਿਲਣ ਤੋਂ ਬਾਅਦ ਥਾਣਾ ਭਜਨਪੁਰਾ ਦੀ ਟੀਮ ਮੌਕੇ ’ਤੇ ਪਹੁੰਚ ਗਈ। ਜ਼ਖ਼ਮੀਆਂ ਨੂੰ ਫੌਰੀ ਜੀਟੀਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੀ ਇੱਕ ਟੀਮ ਨੇ ਅੱਗ ’ਤੇ ਕਾਬੂ ਪਾਇਆ। ਸਬੂਤ ਇਕੱਠੇ ਕਰਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਟੀਮ ਨੇ ਵੀ ਮੌਕੇ ਦਾ ਦੌਰਾ ਕੀਤਾ। ਪੁਲੀਸ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
Advertisement
Advertisement