ਸ਼ਰਾਬ ਤਸਕਰੀ ’ਚ ਪੰਜ ਗ੍ਰਿਫ਼ਤਾਰ
ਦੱਖਣੀ ਜ਼ਿਲ੍ਹਾ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਬੋਤੇ ਵੀ ਮਿਲੇ ਹਨ। ਪੁਲੀਸ ਨੇ ਉਨ੍ਹਾਂ ਤੋਂ 42 ਡੱਬੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਦਿੱਲੀ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਆਇਆ...
Advertisement
ਦੱਖਣੀ ਜ਼ਿਲ੍ਹਾ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਬੋਤੇ ਵੀ ਮਿਲੇ ਹਨ। ਪੁਲੀਸ ਨੇ ਉਨ੍ਹਾਂ ਤੋਂ 42 ਡੱਬੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਦਿੱਲੀ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਆਇਆ ਹੈ ਜਦ ਬੋਤਿਆਂ ਉੱਪਰ ਲੱਦ ਕੇ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਸੀ। ਦਿੱਲੀ ਪੁਲੀਸ ਦੇ ਅਧਿਕਾਰੀਆਂ ਅਨੁਸਾਰ ਇਸ ਤਰੀਕੇ ਬੋਤਿਆਂ ਨਾਲ ਤਸਕਰੀ ਕਰ ਕੇ ਮੁਲਜ਼ਮ ਦਿੱਲੀ ਪੁਲੀਸ ਨੂੰ ਗੁਮਰਾਹ ਕਰ ਰਿਹਾ ਸੀ। ਦੱਖਣੀ ਦਿੱਲੀ ਦੇ ਜੰਗਲਾਤ ਖੇਤਰ ਵਿੱਚ ਪੁਲੀਸ ਨੇ ਸ਼ਰਾਬ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ, ਜੋ ਬੋਤਿਆਂ ਦੇ ਕੱਚਿਆਂ ਰਾਹਾਂ ਦੀ ਵਰਤੋਂ ਕਰ ਰਿਹਾ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ਰਾਬ ਤਸਕਰੀ ਲਈ ਆਮ ਕਰ ਕੇ ਕਾਰਾਂ ਜੀਪਾਂ, ਸਕੂਟਰ, ਮੋਟਰਸਾਈਕਲ ਜਾਂ ਕੈਂਟਰ ਅਤੇ ਟਰੱਕ ਇਸਤੇਮਾਲ ਕੀਤੇ ਜਾਂਦੇ ਹਨ। ਇਨ੍ਹਾਂ ਜਾਨਵਰਾਂ ਨੂੰ ਕਥਿਤ ਤੌਰ ’ਤੇ ਜੰਗਲ ਦੇ ਰਸਤਿਆਂ ਰਾਹੀਂ ਨਾਜਾਇਜ਼ ਸ਼ਰਾਬ ਲਿਜਾਣ ਲਈ ਵਰਤਿਆ ਜਾਂਦਾ ਸੀ।
Advertisement
Advertisement
×