ਨਾਜਾਇਜ਼ ਮੋਬਾਈਲ ਯੂਨਿਟ ਚਲਾਉਣ ਵਾਲੇ ਪੰਜ ਕਾਬੂ
ਕੇਂਦਰੀ ਜ਼ਿਲ੍ਹੇ ਦੇ ਕਰੋਲ ਬਾਗ ਥਾਣੇ ਦੀ ਪੁਲੀਸ ਨੇ ਗ਼ੈਰ-ਕਾਨੂੰਨੀ ਮੋਬਾਈਲ ਫੋਨ ਨਿਰਮਾਣ ਯੂਨਿਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਕਰੋਲ ਬਾਗ ਪੁਲੀਸ ਸਟੇਸ਼ਨ ਪਿਛਲੇ 15 ਦਿਨਾਂ ਤੋਂ ਖੇਤਰ ਵਿੱਚ ਗੈਰ-ਕਾਨੂੰਨੀ ਮੋਬਾਈਲ...
Advertisement
ਕੇਂਦਰੀ ਜ਼ਿਲ੍ਹੇ ਦੇ ਕਰੋਲ ਬਾਗ ਥਾਣੇ ਦੀ ਪੁਲੀਸ ਨੇ ਗ਼ੈਰ-ਕਾਨੂੰਨੀ ਮੋਬਾਈਲ ਫੋਨ ਨਿਰਮਾਣ ਯੂਨਿਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਕਰੋਲ ਬਾਗ ਪੁਲੀਸ ਸਟੇਸ਼ਨ ਪਿਛਲੇ 15 ਦਿਨਾਂ ਤੋਂ ਖੇਤਰ ਵਿੱਚ ਗੈਰ-ਕਾਨੂੰਨੀ ਮੋਬਾਈਲ ਫੋਨ ਸਰਗਰਮੀਆਂ ਬਾਰੇ ਪਤਾ ਲਾਉਣ ਦੀ ਮੁਹਿੰਮ ’ਤੇ ਕੰਮ ਕਰ ਰਿਹਾ ਸੀ। ਕਰੋਲ ਬਾਗ਼ ਦੇ ਬੀਦਨਪੁਰਾ ਵਿੱਚ ਗਲੀ ਨੰਬਰ 22 ਵਿੱਚ ਇੱਕ ਇਮਾਰਤ ਤੋਂ ਚੱਲ ਰਹੀ ਇੱਕ ਗੈਰ-ਕਾਨੂੰਨੀ ਮੋਬਾਈਲ ਫੋਨ ਨਿਰਮਾਣ ਅਤੇ ਆਈਐੱਮਈਆਈ ਬਦਲਣ ਵਾਲੀ ਯੂਨਿਟ ਬਾਰੇ ਖਾਸ ਜਾਣਕਾਰੀ ਮਿਲੀ। ਪੁਲੀਸ ਨੇ 1,826 ਮੋਬਾਈਲ ਬਰਾਮਦ ਕੀਤੇ ਹਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਕਕਰੋਲਾ, ਰਾਮਨਾਰਾਇਣ ਵਾਸੀ ਤਿਲਕ ਨਗਰ, ਧਰਮਿੰਦਰ ਕੁਮਾਰ ਵਾਸੀ ਮੋਤੀ ਨਗਰ, ਦੀਪਾਂਸ਼ੂ, ਮੰਡਾਵਲੀ ਅਤੇ ਦੀਪਕ ਵਾਸੀਆਨ ਪੁਰਾਣਾ ਮਹਾਂਵੀਰ ਨਗਰ ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਹੈ।
Advertisement
Advertisement
×

