Fire: ਸ਼ਾਹਦਰਾ ਵਿੱਚ ਦੁਕਾਨ ਨੂੰ ਅੱਗ; ਦਸ ਅੱਗ ਬੁਝਾਊ ਗੱਡੀਆਂ ਪੁੱਜੀਆਂ
ਨਵੀਂ ਦਿੱਲੀ, 8 ਦਸੰਬਰ ਦਿੱਲੀ ਦੇ ਸ਼ਾਹਦਰਾ ਵਿਚ ਅੱਜ ਰਾਤ ਇਕ ਕੱਪੜਿਆਂ ਦੀ ਦੁਕਾਨ ਵਿਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 8:47 ਵਜੇ ਗਾਂਧੀ ਨਗਰ ਪੁਲੀਸ ਸਟੇਸ਼ਨ ਨੇੜੇ ਅੱਗ ਲੱਗਣ ਬਾਰੇ...
Advertisement
ਨਵੀਂ ਦਿੱਲੀ, 8 ਦਸੰਬਰ
ਦਿੱਲੀ ਦੇ ਸ਼ਾਹਦਰਾ ਵਿਚ ਅੱਜ ਰਾਤ ਇਕ ਕੱਪੜਿਆਂ ਦੀ ਦੁਕਾਨ ਵਿਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 8:47 ਵਜੇ ਗਾਂਧੀ ਨਗਰ ਪੁਲੀਸ ਸਟੇਸ਼ਨ ਨੇੜੇ ਅੱਗ ਲੱਗਣ ਬਾਰੇ ਸੂਚਨਾ ਮਿਲੀ। ਇਸ ਤੋਂ ਬਾਅਦ 10 ਅੱਗ ਬੁਝਾਊ ਗੱਡੀਆਂ ਭੇਜੀਆਂ ਗਈਆਂ ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾ ਲਿਆ। ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਤੇ ਨਾ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਪੀਟੀਆਈ
Advertisement
Advertisement