DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਪਾਈਸਜੈੱਟ ਦੇ ਕਾਠਮੰਡੂ ਜਾ ਰਹੇ ਜਹਾਜ਼ ਦੀ ਟੇਲਪਾਈਪ ’ਚ ਅੱਗ ਲੱਗੀ

ਹੰਗਾਮੀ ਹਾਲਤ ’ਚ ਉਤਾਰਿਆ
  • fb
  • twitter
  • whatsapp
  • whatsapp
Advertisement
ਦਿੱਲੀ ਹਵਾਈ ਅੱਡੇ ’ਤੇ ਸਪਾਈਸਜੈੱਟ ਦੀ ਕਾਠਮੰਡੂ ਜਾ ਰਹੀ ਉਡਾਣ ਦੀ ਟੇਲਪਾਈਪ ਵਿੱਚ ਸ਼ੱਕੀ ਹਾਲਤ ’ਚ ਅੱਗ ਲੱਗਣ ਕਾਰਨ ਜਹਾਜ਼ ਨੂੰ ਵਾਪਸ ਹਵਾਈ ਅੱਡੇ ’ਤੇ ਉਤਾਰਿਆ ਗਿਆ।

ਏਅਰਲਾਈਨ ਨੇ ਦੱਸਿਆ ਕਿ ਜਹਾਜ਼ ਦੀ ਵਿਸਤ੍ਰਿਤ ਇੰਜਨੀਅਰਿੰਗ ਜਾਂਚ ਕੀਤੀ ਗਈ ਅਤੇ ਕੋਈ ਵੀ ਨੁਕਸ ਨਹੀਂ ਮਿਲਿਆ ਹੈ।

Advertisement

ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਮੁਤਾਬਕ ਫਲਾਈਟ SG041 ਨੂੰ ਬੋਇੰਗ 737-8 ਏਅਰਕਰਾਫਟ ਨਾਲ ਚਲਾਇਆ ਜਾ ਰਿਹਾ ਸੀ।

ਸੂਤਰਾਂ ਨੇ ਦੱਸਿਆ ਕਿ ਹਵਾਈ ਜਹਾਜ਼ ਨੇ ਮਿਥੇ ਸਮੇਂ ਤੋਂ ਚਾਰ ਘੰਟੇ ਦੇਰੀ ਨਾਲ ਉਡਾਣ ਭਰੀ ਸੀ।

ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, ‘‘11 ਸਤੰਬਰ, 2025 ਨੂੰ ਦਿੱਲੀ ਤੋਂ ਕਾਠਮੰਡੂ ਜਾਣ ਵਾਲਾ ਇੱਕ ਸਪਾਈਸਜੈੱਟ ਜਹਾਜ਼ ਬੇਅ ’ਤੇ ਵਾਪਸ ਆ ਗਿਆ। ਇਸ ਦੌਰਾਨ ਇੱਕ ਹੋਰ ਜਹਾਜ਼ ਨੇ ਸ਼ੱਕੀ ਟੇਲਪਾਈਪ ਅੱਗ ਲੱਗਣ ਦੀ ਰਿਪੋਰਟ ਦਿੱਤੀ। ਕਾਕਪਿਟ ਵਿੱਚ ਕੋਈ ਚਿਤਾਵਨੀ ਜਾਂ ਸੰਕੇਤ ਨਹੀਂ ਦੇਖੇ ਗਏ ਪਰ ਪਾਇਲਟਾਂ ਨੇ ਸਾਵਧਾਨੀ ਵਰਤਦਿਆਂ ਵਾਪਸ ਆਉਣ ਦਾ ਫ਼ੈਸਲਾ ਕੀਤਾ।’’

ਵਿਆਪਕ ਸ਼ਬਦਾਂ ਵਿੱਚ ਟੇਲਪਾਈਪ ਇੱਕ ਇੰਜਣ ਦਾ ਐਗਜ਼ੌਸਟ ਪਾਈਪ ਹੁੰਦਾ ਹੈ।

ਬਿਆਨ ਮੁਤਾਬਕ ਜਹਾਜ਼ ਦੀ ਵਿਸਤ੍ਰਿਤ ਇੰਜਨੀਅਰਿੰਗ ਜਾਂਚ ਕੀਤੀ ਗਈ ਅਤੇ ਕੋਈ ਵੀ ਅਸਧਾਰਨਤਾ ਨਹੀਂ ਮਿਲੀ। ਇਸ ਤੋਂ ਬਾਅਦ ਜਹਾਜ਼ ਨੂੰ ਸੰਚਾਲਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਹ ਜਲਦੀ ਹੀ ਰਵਾਨਾ ਹੋ ਜਾਵੇਗਾ।

ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਵੇਰਵੇ ਤੁਰੰਤ ਪਤਾ ਨਹੀਂ ਲੱਗ ਸਕੇ।

ਜੈੱਟ ਇੰਜਣ ਦੀ ਟੇਲਪਾਈਪ ਅੱਗ, ਜਿਸ ਨੂੰ ਅੰਦਰੂਨੀ ਅੱਗ ਵੀ ਕਿਹਾ ਜਾਂਦਾ ਹੈ, ਇੰਜਣ ਦੇ ਆਮ ਗੈਸ ਪ੍ਰਵਾਹ ਮਾਰਗ ਦੇ ਅੰਦਰ ਹੁੰਦੀ ਹੈ। ਵੈੱਬਸਾਈਟ SKYbrary ’ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਜ਼ਮੀਨ ’ਤੇ ਟੇਲਪਾਈਪ ਅੱਗ ਲੱਗਦੀ ਹੈ, ਖਾਸ ਤੌਰ ’ਤੇ ਇੰਜਣ ਸ਼ੁਰੂ ਹੋਣ ਜਾਂ ਬੰਦ ਹੋਣ ਦੌਰਾਨ।

Advertisement
×