ਪਟਾਕਿਆਂ ਕਾਰਨ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗੀ, 7 ਬਚਾਏ
ਦੀਵਾਲੀ ਦੀ ਰਾਤ ਨੂੰ ਪੱਛਮੀ ਦਿੱਲੀ ਦੇ ਮੋਹਨ ਗਾਰਡਨ ਇਲਾਕੇ ਵਿੱਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਤੋਂ ਬਾਅਦ ਸੱਤ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਰਾਤ 10 ਵਜੇ ਇਮਾਰਤ ਦੀ ਪਹਿਲੀ...
Advertisement
ਦੀਵਾਲੀ ਦੀ ਰਾਤ ਨੂੰ ਪੱਛਮੀ ਦਿੱਲੀ ਦੇ ਮੋਹਨ ਗਾਰਡਨ ਇਲਾਕੇ ਵਿੱਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਤੋਂ ਬਾਅਦ ਸੱਤ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਰਾਤ 10 ਵਜੇ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਤੇ ਅੱਗ ਲੱਗਣ ਬਾਰੇ ਸੂਚਨਾ ਮਿਲੀ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀ ਨੇ ਦੱਸਿਆ ਕਿ ਪਟਾਕਿਆਂ ਕਾਰਨ ਘਰੇਲੂ ਸਮਾਨ ਵਿੱਚ ਅੱਗ ਲੱਗ ਗਈ ਅਤੇ ਸੱਤ ਲੋਕਾਂ ਨੂੰ ਬਚਾਇਆ ਗਿਆ ਹੈ।
ਅਧਿਕਾਰੀ ਨੇ ਕਿਹਾ, ਅੱਗ ਬੁਝਾਉਣ ਵਾਲੀਆਂ ਛੇ ਗੱਡੀਆਂ ਨੂੰ ਮੌਕੇ ਤੇ ਭੇਜਿਆ ਗਿਆ ਅਤੇ ਰਾਤ 11.30 ਵਜੇ ਤੱਕ ਅੱਗ ਤੇ ਕਾਬੂ ਪਾ ਲਿਆ ਗਿਆ।
ਇਮਾਰਤ ਦੇ ਇੱਕ ਵਸਨੀਕ ਦੇ ਰਿਸ਼ਤੇਦਾਰ ਨੇ ਦੱਸਿਆ, ''ਮੇਰੇ ਨਜ਼ਦੀਕੀ ਦਾ ਇਸ ਇਮਾਰਤ ਵਿੱਚ ਇੱਕ ਫਲੈਟ ਹੈ। ਅੱਗ ਅਚਾਨਕ ਲੱਗ ਗਈ ਅਤੇ ਸਾਨੂੰ ਅਜੇ ਵੀ ਪੱਕਾ ਪਤਾ ਨਹੀਂ ਕਿ ਇਹ ਕਿਵੇਂ ਸ਼ੁਰੂ ਹੋਈ। ਜਦੋਂ ਤੱਕ ਅਸੀਂ ਪਹੁੰਚੇ, ਅੱਗ ਦੀਆਂ ਲਪਟਾਂ ਫੈਲ ਚੁੱਕੀਆਂ ਸਨ।''
ਉਸ ਨੇ ਕਿਹਾ, ''ਇਮਾਰਤ ਵਿੱਚ 12 ਫਲੈਟ ਹਨ। ਸਾਰੇ ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਪਰ ਕਈ ਫਲੈਟ ਬੁਰੀ ਤਰ੍ਹਾਂ ਨੁਕਸਾਨੇ ਗਏ।''
Advertisement
×