ਰਾਸ਼ਟਰਪਤੀ ਭਵਨ ਨੇੜੇ ਇਮਾਰਤ ਨੂੰ ਅੱਗ ਲੱਗੀ
ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 31 ਨੇੜੇ ਇੱਕ ਇਮਾਰਤ ਵਿੱਚ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕਾ ਸੰਭਾਲਣ ਲਈ ਅਧਿਕਾਰੀਆਂ ਨੂੰ ਪੰਜ ਫਾਇਰ ਟੈਂਡਰ ਭੇਜਣੇ ਪਏ। ਅਧਿਕਾਰੀ ਨੇ...
Advertisement
ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 31 ਨੇੜੇ ਇੱਕ ਇਮਾਰਤ ਵਿੱਚ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕਾ ਸੰਭਾਲਣ ਲਈ ਅਧਿਕਾਰੀਆਂ ਨੂੰ ਪੰਜ ਫਾਇਰ ਟੈਂਡਰ ਭੇਜਣੇ ਪਏ।
ਅਧਿਕਾਰੀ ਨੇ ਦੱਸਿਆ ਕਿ ਦੋ ਮੰਜ਼ਿਲਾ ਇਮਾਰਤ ਦੇ ਹੇਠਲੇ (ਗਰਾਊਂਡ) ਫਲੋਰ ਤੇ ਘਰੇਲੂ ਸਮਾਨ ਵਿੱਚ ਅੱਗ ਲੱਗਣ ਬਾਰੇ ਦੁਪਹਿਰ 1.51 ਵਜੇ ਸੂਚਨਾ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਅੱਗ ਤੇ 20 ਮਿੰਟਾਂ ਵਿੱਚ ਕਾਬੂ ਪਾ ਲਿਆ ਗਿਆ।
ਡੀਐੱਫਐੱਸ ਅਧਿਕਾਰੀ ਨੇ ਕਿਹਾ, ਅਸੀਂ ਪੰਜ ਫਾਇਰ ਟੈਂਡਰਾਂ ਨੂੰ ਮੌਕੇ ਤੇ ਭੇਜਿਆ। ਅੱਗ ਤੇ ਦੁਪਹਿਰ 2.15 ਵਜੇ ਤੱਕ ਕਾਬੂ ਪਾ ਲਿਆ ਗਿਆ ਸੀ। ਪੀਟੀਆਈ
Advertisement