DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਈਵੀਐੱਮ ਗਿਣਤੀ ਦਾ ਆਖਰੀ ਗੇੜ ਡਾਕ ਵੋਟਾਂ ਦੀ ਗਿਣਤੀ ਮਗਰੋਂ ਹੋਵੇਗਾ: ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਗਿਣਤੀ ਪ੍ਰਕਿਰਿਆ ਵਿੱਚ ਇਕਸਾਰਤਾ ਅਤੇ ਸਪੱਸ਼ਟਤਾ ਨੂੰ ਯਕੀਨੀ ਬਣਾਉਣ ਲਈ, ਈਵੀਐੱਮ/ਵੀਵੀਪੀਏਟੀ ਦਾ ਆਖਰੀ (ਦੂਜਾ ਆਖਰੀ) ਰਾਊਂਡ ਡਾਕ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੀ ਗਿਣਤੀ ਕੇਂਦਰ ’ਚ ਕੀਤਾ ਜਾਵੇਗਾ, ਜਿੱਥੇ ਡਾਕ ਵੋਟਾਂ...

  • fb
  • twitter
  • whatsapp
  • whatsapp
Advertisement
ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਗਿਣਤੀ ਪ੍ਰਕਿਰਿਆ ਵਿੱਚ ਇਕਸਾਰਤਾ ਅਤੇ ਸਪੱਸ਼ਟਤਾ ਨੂੰ ਯਕੀਨੀ ਬਣਾਉਣ ਲਈ, ਈਵੀਐੱਮ/ਵੀਵੀਪੀਏਟੀ ਦਾ ਆਖਰੀ (ਦੂਜਾ ਆਖਰੀ) ਰਾਊਂਡ ਡਾਕ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੀ ਗਿਣਤੀ ਕੇਂਦਰ ’ਚ ਕੀਤਾ ਜਾਵੇਗਾ, ਜਿੱਥੇ ਡਾਕ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।

ਚੋਣ ਸੰਸਥਾ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ‘ਹਾਲਾਂਕਿ, ਡਾਕ ਵੋਟਾਂ ਦੀ ਗਿਣਤੀ ਆਮ ਤੌਰ ’ਤੇ ਈਵੀਐੱਮ ਦੀ ਗਿਣਤੀ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ ਪਰ ਗਿਣਤੀ ਪ੍ਰਕਿਰਿਆ ਵਿੱਚ ਇਕਸਾਰਤਾ ਅਤੇ ਪੂਰੀ ਸਪੱਸ਼ਟਤਾ ਨੂੰ ਯਕੀਨੀ ਬਣਾਉਣ ਲਈ, ਕਮਿਸ਼ਨ ਨੇ ਇਹ ਫ਼ੈਸਲਾ ਲਿਆ ਹੈ।’

Advertisement

ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਜਿੱਥੇ ਵੱਡੀ ਗਿਣਤੀ ਵਿੱਚ ਡਾਕ ਵੋਟਾਂ ਹਨ, ਉੱਥੇ ਆਰਓ ਇਹ ਯਕੀਨੀ ਬਣਾਉਣ ਕਿ ਟੇਬਲ ਅਤੇ ਸਟਾਫ ਵੱਡੀ ਗਿਣਤੀ ਵਿੱਚ ਮੌਜੂਦ ਹੋਵੇ ਤਾਂ ਜੋ ਕੋਈ ਦੇਰੀ ਨਾ ਹੋਵੇ ਅਤੇ ਗਿਣਤੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ।

ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੇ ਦੋ ਮੁੱਖ ਹਿੱਸੇ ਹਨ: ਡਾਕ ਬੈਲਟ/ਇਲੈੱਕਟ੍ਰਾਨਿਕਲੀ ਟਰਾਂਸਮਿਟਿਡ ਡਾਕ ਬੈਲਟ (ETPBs) ਦੀ ਗਿਣਤੀ ਅਤੇ EVM ਰਾਹੀਂ ਗਿਣਤੀ।

ਗਿਣਤੀ ਵਾਲੇ ਦਿਨ ਡਾਕ ਬੈਲਟ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੁੰਦੀ ਹੈ ਅਤੇ EVM ਦੀ ਗਿਣਤੀ ਸਵੇਰੇ 8:30 ਵਜੇ ਸ਼ੁਰੂ ਹੁੰਦੀ ਹੈ।

ਚੋਣ ਕਮਿਸ਼ਨ ਨੇ ਕਿਹਾ ਕਿ ਪਹਿਲਾਂ ਜਾਰੀ ਹਦਾਇਤਾਂ ਮੁਤਾਬਕ EVM ਦੀ ਗਿਣਤੀ ਸਿਧਾਂਤਕ ਤੌਰ

’ਤੇ ਡਾਕ ਬੈਲਟ ਦੀ ਗਿਣਤੀ ਦੇ ਪੜਾਅ ਦੀ ਪਰਵਾਹ ਕੀਤੇ ਬਿਨਾਂ ਜਾਰੀ ਰਹਿ ਸਕਦੀ ਹੈ ਅਤੇ ਡਾਕ ਬੈਲਟ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਸ ਤਰ੍ਹਾਂ ਅਪਾਹਜ ਵਿਅਕਤੀਆਂ ਅਤੇ ਬਜ਼ੁਰਗ ਨਾਗਰਿਕਾਂ (85+) ਲਈ ਘਰ ਵਿੱਚੋਂ ਵੋਟ ਪਾਉਣ ਲਈ ਕਮਿਸ਼ਨ ਦੁਆਰਾ ਹਾਲ ਹੀ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਮੱਦੇਨਜ਼ਰ ਡਾਕ ਬੈਲਟ ਦੀ ਗਿਣਤੀ ਵਿੱਚ ਕਾਫ਼ੀ ਹੱਦ ਤੱਕ ਵਾਧਾ ਹੋਇਆ ਹੈ।

Advertisement
×