ਧੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪਿਓ ਗ੍ਰਿਫ਼ਤਾਰ
ਜਲੰਧਰ (ਪੱਤਰ ਪ੍ਰੇਰਕ): ਇੱਥੇ ਪਿਓ ਵੱਲੋਂ ਆਪਣੀ 19 ਸਾਲ ਦੀ ਧੀ ਨਾਲ ਕਥਿਤ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਪਿਛਲੇ ਸੱਤ ਸਾਲ ਤੋਂ ਕਥਿਤ ਜਬਰ-ਜਨਾਹ ਕਰਦਾ ਆ ਰਿਹਾ ਸੀ। ਇਸ ਲੜਕੀ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ,...
Advertisement
ਜਲੰਧਰ (ਪੱਤਰ ਪ੍ਰੇਰਕ): ਇੱਥੇ ਪਿਓ ਵੱਲੋਂ ਆਪਣੀ 19 ਸਾਲ ਦੀ ਧੀ ਨਾਲ ਕਥਿਤ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਪਿਛਲੇ ਸੱਤ ਸਾਲ ਤੋਂ ਕਥਿਤ ਜਬਰ-ਜਨਾਹ ਕਰਦਾ ਆ ਰਿਹਾ ਸੀ। ਇਸ ਲੜਕੀ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ, ਜਿਸ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜਲੰਧਰ ਛਾਉਣੀ ਦੀ ਪੁਲੀਸ ਨੇ ਦੇਰ ਰਾਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਉਸ ਖ਼ਿਲਾਫ਼ ਪੋਕਸੋ ਐਕਟ ਅਤੇ ਬੀਐੱਨਐੱਸ 351 (3) ਤਹਿਤ ਕੇਸ ਦਰਜ ਕਰ ਲਿਆ ਹੈ। ਐੱਸਐੱਚਓ ਅਨਿਲ ਕੁਮਾਰ ਨੇ ਖਬਰ ਦੀ ਪੁਸ਼ਟੀ ਕੀਤੀ ਹੈ।
Advertisement
Advertisement
×