ਕਿਸਾਨ ਕ੍ਰਾਂਤੀ ਦਿਵਸ ਮਨਾਇਆ
ਕਿਸਾਨਾਂ ਨੇ ਗਾਜ਼ੀਆਬਾਦ ਯੂ.ਪੀ. ਗੇਟ ਗਾਜ਼ੀਪੁਰ ਹੱਦ ’ਤੇ ਕਿਸਾਨ ਕ੍ਰਾਂਤੀ ਦਿਵਸ ਮਨਾਇਆ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਪੁਲੀਸ ਚੌਕਸ ਰਹੀ। ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਯੂ.ਪੀ. ਗੇਟ...
Advertisement
ਕਿਸਾਨਾਂ ਨੇ ਗਾਜ਼ੀਆਬਾਦ ਯੂ.ਪੀ. ਗੇਟ ਗਾਜ਼ੀਪੁਰ ਹੱਦ ’ਤੇ ਕਿਸਾਨ ਕ੍ਰਾਂਤੀ ਦਿਵਸ ਮਨਾਇਆ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਪੁਲੀਸ ਚੌਕਸ ਰਹੀ। ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਯੂ.ਪੀ. ਗੇਟ ਨੂੰ ਕਿਸਾਨ ਕ੍ਰਾਂਤੀ ਗੇਟ ਵਜੋਂ ਜਾਣਿਆ ਜਾਵੇਗਾ। 2 ਅਕਤੂਬਰ ਨੂੰ ਭਾਰਤੀ ਕਿਸਾਨ ਯੂਨੀਅਨ ਨੇ ਹਰ ਸਾਲ ਵਾਂਗ 2018 ਵਿੱਚ ਯੂ.ਪੀ. ਗੇਟ ’ਤੇ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਹਵਨ ਕਰ ਕੇ ਸ਼ਰਧਾਂਜਲੀ ਦਿੱਤੀ। ਯੂ.ਪੀ. ਗੇਟ ’ਤੇ ਲਗਪਗ 500 ਤੋਂ 700 ਕਿਸਾਨ ਇਕੱਠੇ ਹੋਏ ਅਤੇ ਕਿਸਾਨਾਂ ਦੇ ਹਿੱਤਾਂ ’ਤੇ ਚਰਚਾ ਕੀਤੀ। ਹਵਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਰਾਕੇਸ਼ ਸਿੰਘ ਟਿਕੈਤ ਨੇ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ।
Advertisement
Advertisement