ਨਕਲੀ ਮੋਬਿਲਆਇਲ ਬਰਾਮਦ
ਦਿੱਲੀ ਪੁਲੀਸ ਨੇ ਅਲੀਪੁਰ ਵਿੱਚ ਚੱਲ ਰਹੀ ਗੈਰ-ਕਾਨੂੰਨੀ ਤੇਲ ਯੂਨਿਟ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਵਾਹਨਾਂ ਦੇ ਇੰਜਣਾਂ ਲਈ ਵਰਤਿਆਂ ਜਾਂਦਾ ਕੈਸਟ੍ਰੋਲ ਬ੍ਰਾਂਡ ਦਾ ਮੋਬਿਲਆਇਲ ਬਰਾਮਦ ਕੀਤਾ ਹੈ। ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਜਾਂਚ ਇਕਾਈ (ਡੀਆਈਯੂ) ਨੇ...
Advertisement
ਦਿੱਲੀ ਪੁਲੀਸ ਨੇ ਅਲੀਪੁਰ ਵਿੱਚ ਚੱਲ ਰਹੀ ਗੈਰ-ਕਾਨੂੰਨੀ ਤੇਲ ਯੂਨਿਟ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਵਾਹਨਾਂ ਦੇ ਇੰਜਣਾਂ ਲਈ ਵਰਤਿਆਂ ਜਾਂਦਾ ਕੈਸਟ੍ਰੋਲ ਬ੍ਰਾਂਡ ਦਾ ਮੋਬਿਲਆਇਲ ਬਰਾਮਦ ਕੀਤਾ ਹੈ। ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਜਾਂਚ ਇਕਾਈ (ਡੀਆਈਯੂ) ਨੇ ਅਲੀਪੁਰ ਵਿੱਚ ਫੈਕਟਰੀ ’ਤੇ ਛਾਪਾ ਮਾਰਿਆ ਜਿਸ ਵਿੱਚ ਕੈਸਟ੍ਰੋਲ ਲਿਮਟਿਡ ਦੇ ਅਧਿਕਾਰੀ ਸਮੱਗਰੀ ਨੂੰ ਪ੍ਰਮਾਣਿਤ ਕਰਨ ਲਈ ਟੀਮ ਦੇ ਨਾਲ ਸਨ। ਛਾਪੇਮਾਰੀ ਦੌਰਾਨ ਪੁਲੀਸ ਨੇ 239 ਲਿਟਰ ਨਕਲੀ ਕੈਸਟ੍ਰੋਲ ਤੇਲ, ਕੰਪਨੀ ਦੇ ਲੇਬਲ ਵਾਲੀਆਂ 304 ਖਾਲੀ ਬੋਤਲਾਂ, 3,000 ਬਾਰਕੋਡ ਸਟਿੱਕਰ, 700 ਤੋਂ ਵੱਧ ਕੈਸਟ੍ਰੋਲ ਬੋਤਲ ਕੈਪ ਅਤੇ ਕਈ ਕੈਸਟ੍ਰੋਲ ਉਤਪਾਦਾਂ ਦੇ 11,200 ਐੱਮ ਆਰ ਪੀ ਸਟਿੱਕਰ ਬਰਾਮਦ ਕੀਤੇ। ਟੀਮ ਨੇ ਇੱਕ ਸੀਲਿੰਗ ਮਸ਼ੀਨ, ਇੱਕ ਲੋਹਾ ਯਾਦ ਮਾਪਣ ਵਾਲੇ ਔਜ਼ਾਰ ਤੇ ਤੇਲ ਪੰਪ ਆਦਿ ਬਰਾਮਦ ਕੀਤਾ ਗਿਆ ਹੈ।
Advertisement
Advertisement
×

