ਵਿਦੇਸ਼ ਮੰਤਰਾਲੇ ਵੱਲੋਂ ਮੋਦੀ-ਪੁਤਿਨ ਗੱਲਬਾਤ ’ਤੇ ਨਾਟੋ ਮੁਖੀ ਦੇ ਦਾਅਵੇ ਰੱਦ
ਵਿਦੇਸ਼ ਮੰਤਰਾਲੇ ਨੇ ਅੱਜ ਨਾਟੋ ਮੁਖੀ Mark Rutte ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਯੂਕਰੇਨ ਯੋਜਨਾ ਬਾਰੇ ਪੁੱਛਿਆ ਸੀ। MEA ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਤੱਥਾਂ ਪੱਖੋਂ ਗਲਤ...
Advertisement
ਵਿਦੇਸ਼ ਮੰਤਰਾਲੇ ਨੇ ਅੱਜ ਨਾਟੋ ਮੁਖੀ Mark Rutte ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਯੂਕਰੇਨ ਯੋਜਨਾ ਬਾਰੇ ਪੁੱਛਿਆ ਸੀ।
MEA ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਤੱਥਾਂ ਪੱਖੋਂ ਗਲਤ ਅਤੇ ਪੂਰੀ ਤਰ੍ਹਾਂ ਬੇਬੁਨਿਆਦ ਹੈ।
Advertisement
MEA ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਵੀ ਸਮੇਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਨਾਟੋ ਮੁਖੀ ਦੁਆਰਾ ਸੁਝਾਏ ਗਏ ਢੰਗ ਨਾਲ ਗੱਲਬਾਤ ਨਹੀਂ ਕੀਤੀ।’’
ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਨਾਟੋ ਵਰਗੀ ਮਹੱਤਵਪੂਰਨ ਸੰਸਥਾ ਦੀ ਅਗਵਾਈ ਜਨਤਕ ਬਿਆਨਾਂ ਵਿੱਚ ਵਧੇਰੇ ਜ਼ਿੰਮੇਵਾਰੀ ਅਤੇ ਸ਼ੁੱਧਤਾ ਦਾ ਅਭਿਆਸ ਕਰੇਗੀ।’’
Advertisement