NEET-PG ਪ੍ਰੀਖਿਆ ਦੀ Answer Key ਜਾਰੀ ਕਰਨ ਦੀ ਨੀਤੀ ਦੱਸੋ: ਸੁਪਰੀਮ ਕੋਰਟ ਵੱਲੋਂ NBE ਨੂੰ ਹੁਕਮ !
ਸੁਪਰੀਮ ਕੋਰਟ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ (NBE) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ NEET-PG ਪ੍ਰੀਖਿਆਵਾਂ ਦੀਆਂ Answer Keys ਜਾਰੀ ਕਰਨ ਬਾਰੇ ਆਪਣੀ ਨੀਤੀ ਸਪੱਸ਼ਟ ਕਰੇ। ਦਰਅਸਲ ਸੁਪਰੀਮ ਕੋਰਟ, NEET-PG ਪ੍ਰੀਖਿਆਵਾਂ ਨਾਲ ਜੁੜੀਆਂ ਕਈ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ।...
ਸੁਪਰੀਮ ਕੋਰਟ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ (NBE) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ NEET-PG ਪ੍ਰੀਖਿਆਵਾਂ ਦੀਆਂ Answer Keys ਜਾਰੀ ਕਰਨ ਬਾਰੇ ਆਪਣੀ ਨੀਤੀ ਸਪੱਸ਼ਟ ਕਰੇ।
ਦਰਅਸਲ ਸੁਪਰੀਮ ਕੋਰਟ, NEET-PG ਪ੍ਰੀਖਿਆਵਾਂ ਨਾਲ ਜੁੜੀਆਂ ਕਈ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ। ਇਨ੍ਹਾਂ ਪਟੀਸ਼ਨਾਂ ਵਿੱਚ ਮੁੱਖ ਮੰਗ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ (Transparency) ਲਿਆਉਣ ਲਈ Answer Keys ਜਨਤਕ ਕਰਨ ਦੀ ਹੈ।
ਜਸਟਿਸ ਪੀ.ਐਸ.ਨਰਸਿਮਹਾ ਅਤੇ ਵਿਪੁਲ ਪੰਚੋਲੀ ਦੇ ਬੈਂਚ ਨੇ NBE ਦੇ ਵਕੀਲ ਨੂੰ ਕਿਹਾ ਕਿ ਉਹ ਹਲਫ਼ਨਾਮਾ ਦਾਖਲ ਕਰਕੇ ਇਸ ਬਾਰੇ ਆਪਣਾ ਪੱਖ ਸਪੱਸ਼ਟ ਕਰੇ।
NBE ਦੇ ਵਕੀਲ ਨੇ ਦਲੀਲ ਦਿੱਤੀ ਕਿ ਕੋਚਿੰਗ ਇੰਸਟੀਚਿਊਟ ਇਸ ਮਾਮਲੇ ਨੂੰ ਉਛਾਲ ਰਹੇ ਹਨ ਤਾਂ ਜੋ ਉਹ ਪ੍ਰਸ਼ਨ ਪੱਤਰਾਂ ਦੀਆਂ Answer Keys ਹਾਸਲ ਕਰ ਸਕਣ।
ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਪ੍ਰੀਖਿਆ ਦੀ ਗੁਣਵੱਤਾ ਨਾਲ ਸਮਝੌਤਾ ਹੋਵੇਗਾ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, 29 ਅਪਰੈਲ ਨੂੰ ਵੀ ਸੁਪਰੀਮ ਕੋਰਟ ਨੇ NBE ਨੂੰ ਪਾਰਦਰਸ਼ਤਾ ਲਈ Raw Scores , Answer Keys ਜਾਰੀ ਕਰਨ ਦਾ ਹੁਕਮ ਦਿੱਤਾ ਸੀ। ਪਹਿਲਾਂ ਉਮੀਦਵਾਰਾਂ ਨੂੰ ਇਹ ਜਾਣਕਾਰੀ ਨਹੀਂ ਮਿਲਦੀ ਸੀ, ਜਿਸ ਕਾਰਨ ਪ੍ਰੀਖਿਆ ਪ੍ਰਣਾਲੀ ਦੀ ਨਿਰਪੱਖਤਾ ’ਤੇ ਸਵਾਲ ਉੱਠਦੇ ਸਨ। ਪੀਟੀਆਈ

