ਦਵਾਰਕਾ ਵਿੱਚ ਅਤਿ-ਆਧੁਨਿਕ ਹਸਪਤਾਲ ਬਣਾਉਣ ਦੀ ਕਵਾਇਦ
ਦਿੱਲੀ ਵਿਕਾਸ ਅਥਾਰਿਟੀ ‘ਡੀ ਡੀ ਏ’ ਨੇ ਦਵਾਰਕਾ ਦੇ ਸੈਕਟਰ ਨੌਂ ਵਿੱਚ 9.33 ਏਕੜ ਜ਼ਮੀਨ ਦੀ ਈ-ਨਿਲਾਮੀ ਦਾ ਅਧਿਕਾਰਤ ਐਲਾਨ ਕੀਤਾ ਹੈ, ਜਿੱਥੇ 600 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਬਣ ਸਕੇਗਾ। ਡੀ ਡੀ ਏ ਦੀ ਇਹ ਪਹਿਲ ਰਾਜਧਾਨੀ ਵਿੱਚ ਸਿਹਤ...
Advertisement
ਦਿੱਲੀ ਵਿਕਾਸ ਅਥਾਰਿਟੀ ‘ਡੀ ਡੀ ਏ’ ਨੇ ਦਵਾਰਕਾ ਦੇ ਸੈਕਟਰ ਨੌਂ ਵਿੱਚ 9.33 ਏਕੜ ਜ਼ਮੀਨ ਦੀ ਈ-ਨਿਲਾਮੀ ਦਾ ਅਧਿਕਾਰਤ ਐਲਾਨ ਕੀਤਾ ਹੈ, ਜਿੱਥੇ 600 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਬਣ ਸਕੇਗਾ। ਡੀ ਡੀ ਏ ਦੀ ਇਹ ਪਹਿਲ ਰਾਜਧਾਨੀ ਵਿੱਚ ਸਿਹਤ ਸਹੂਲਤਾਂ ਦਾ ਵਿਸਥਾਰ ਕਰਨ ਦੀ ਯੋਜਨਾ ਦਾ ਹਿੱਸਾ। ਨਵਾਂ ਹਸਪਤਾਲ ‘ਨੈਸ਼ਨਲ ਐਕ੍ਰੀਡੇਸ਼ਨ ਬੋਰਡ ਫਾਰ ਹਾਸਪਿਟਲਜ਼ ਐਂਡ ਹੈਲਥਕੇਅਰ ਪ੍ਰੋਵਾਈਡਰਜ਼’ (ਐੱਨ ਏ ਬੀ ਐੱਚ) ਵੱਲੋਂ ਮਾਨਤਾ ਪ੍ਰਾਪਤ ਹੋਵੇਗਾ, ਇਸ ਨਾਲ ਦਿੱਲੀ ਦੇ ਮੈਡੀਕਲ ਈਕੋਸਿਸਟਮ ਵਿੱਚ ਇੱਕ ਅਹਿਮ ਵਾਧਾ ਹੋਵੇਗਾ। ਡੀ ਡੀ ਏ ਅਧਿਕਾਰੀਆਂ ਅਨੁਸਾਰ ਚੁਣੇ ਗਏ ਬੋਲੀਕਾਰ ਕੋਲ ਹਸਪਤਾਲ ਨੂੰ ਡਿਜ਼ਾਈਨ ਕਰਨ, ਵਿੱਤ ਦੇਣ, ਬਣਾਉਣ ਅਤੇ ਚਲਾਉਣ ਲਈ 55 ਸਾਲਾਂ ਦੀ ਲਾਇਸੈਂਸ ਮਿਆਦ ਹੋਵੇਗੀ। ਇਸ ਹਸਪਤਾਲ ਵਿੱਚ ਅਤਿ-ਆਧੁਨਿਕ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
Advertisement
Advertisement