ਹੋਰ ਰਾਜਾਂ ਦੇ ਰਜਿਸਟਰਡ ਤੇ ਗੈਰ ਬੀ ਐੈੱਸ-VI ਕਮਰਸ਼ੀਅਲ ਵਾਹਨਾਂ ਦੇ ਦਿੱਲੀ ’ਚ ਦਾਖਲ ਹੋਣ ’ਤੇ ਪਾਬੰਦੀ
ਪਹਿਲੀ ਨਵੰਬਰ ਤੋਂ ਲਾਗੂ ਹੋਣਗੇ ਨਿਯਮ
Advertisement
Delhi to bar entry of non-BS-VI compliant vehicles registered outside city from Nov 1 ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਦਿੱਲੀ ਤੋਂ ਬਾਹਰ ਰਜਿਸਟਰਡ ਅਤੇ BS-VI ਮਾਪਦੰਡਾਂ ਦੀ ਪਾਲਣਾ ਨਾ ਕਰਨ ਵਾਲੇ ਸਾਰੇ ਵਪਾਰਕ ਮਾਲ ਵਾਹਨਾਂ ਦੀ ਪਹਿਲੀ ਨਵੰਬਰ ਤੋਂ ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ’ਤੇ ਪਾਬੰਦੀ ਲਗਾਈ ਜਾਵੇਗੀ।
Advertisement
ਟਰਾਂਸਪੋਰਟ ਵਿਭਾਗ ਵਲੋਂ ਜਾਰੀ ਜਨਤਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ BS-IV ਵਪਾਰਕ ਮਾਲ ਵਾਹਨਾਂ ਨੂੰ ਹਾਲੇ 31 ਅਕਤੂਬਰ, 2026 ਤੱਕ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ।
Advertisement
ਹਾਲਾਂਕਿ ਦਿੱਲੀ ਵਿੱਚ ਰਜਿਸਟਰਡ ਵਪਾਰਕ ਮਾਲ ਵਾਹਨਾਂ, BS-VI ਅਨੁਕੂਲ ਡੀਜ਼ਲ ਵਾਹਨ 31 ਅਕਤੂਬਰ, 2026 ਤੱਕ ਸਾਮਾਨ ਲਿਆ ਤੇ ਲਿਜਾ ਸਕਣਗੇ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵਪਾਰਕ ਮਾਲ ਵਾਹਨਾਂ ’ਤੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਵੱਖ-ਵੱਖ ਪੜਾਵਾਂ ਤਹਿਤ ਪਾਬੰਦੀਆਂ ਉਸ ਸਮੇਂ ਦੌਰਾਨ ਲਾਗੂ ਰਹਿਣਗੀਆਂ ਜਦੋਂ ਤੱਕ ਇੱਕ ਖਾਸ ਪੜਾਅ ਲਾਗੂ ਰਹਿੰਦਾ ਹੈ।
ਪੀਟੀਆਈ
Advertisement
×

