DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਣ ਕਮਿਸ਼ਨ ਸੋਮਵਾਰ ਨੂੰ ਕਰੇਗਾ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਬਾਰੇ ਐਲਾਨ

EC to hold presser on pan-India SIR of voters' list on Monday evening: Officials  ;  ਚੋਣ ਅਧਿਕਾਰੀ ਪ੍ਰੈੱਸ ਕਾਨਫਰੰਸ ’ਚ ਦੇਣਗੇ ਜਾਣਕਾਰੀ: ਅਧਿਕਾਰੀ

  • fb
  • twitter
  • whatsapp
  • whatsapp
Advertisement
ਚੋਣ ਕਮਿਸ਼ਨ ਸੋਮਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕਰਕੇ ਦੇਸ਼ ਵਿਆਪੀ ਵੋਟਰ ਸੂਚੀ ਵਿਸ਼ੇਸ਼ ਪੜਤਾਲ  (SIR) ਦਾ ਐਲਾਨ ਕਰੇਗਾ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱੱਤੀ। ਸੱਦਾ ਪੱਤਰ ਹਾਲਾਂਕਿ ਵਿੱਚ ਸਿਰਫ਼ 4.15 ਵਜੇ ਪ੍ਰੈੱਸ ਕਾਨਫਰੰਸ ਦਾ ਜ਼ਿਕਰ ਹੈ ਪਰ ਅਧਿਕਾਰੀਆਂ ਨੇ ਕਿਹਾ ਕਿ ਇਹ ਵੋਟਰ ਸੂਚੀ ਦੀ ਵਿਸ਼ੇਸ਼ ਪੜਤਾਲ ਬਾਰੇ ਹੈ।
ਹਾਲਾਂਕਿ ਪੂਰੇ ਵੇਰਵਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ ਪਰ ਚੋਣ ਕਮਿਸ਼ਨ ਵੱਲੋਂ SIR ਦੇ ਪਹਿਲੇ ਗੇੜ ਦਾ ਐਲਾਨ ਕਰਨ ਦੀ ਸੰਭਾਵਨਾ ਹੈ ਜਿਸ ਵਿੱੱਚ 10 ਤੋਂ 15 ਸੂਬੇ ਸ਼ਾਮਲ ਹੋਣਗੇ।
ਇਨ੍ਹਾਂ ਵਿੱਚ ਵਿੱਚ ਉਹ ਸੂਬੇ ਵੀ ਸ਼ਾਮਲ ਹਨ ਜਿੱਥੇ 2026 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਅਸਾਮ ਅਤੇ ਪੁਡੂਚੇਰੀ ਵਿੱਚ ਅਗਲੇ ਵਰ੍ਹੇ ਚੋਣਾਂ ਹੋਣੀਆਂ ਹਨ।

ਚੋਣ ਕਮਿਸ਼ਨ  ਪੱਛਮੀ ਬੰਗਾਲ ’ਚ  SIR ਲਈ ਕਰ ਸਕਦੈ ਵਾਲੰਟੀਅਰਾਂ ਦੀ  ਨਿਯੁਕਤੀ: ਅਧਿਕਾਰੀ

ਭਾਰਤੀ ਚੋਣ ਕਮਿਸ਼ਨ (ECI) ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਸੰਭਾਵਿਤ ਵਿਸ਼ੇਸ਼ ਪੜਤਾਲ (SIR) ਦੌਰਾਨ ਬੂਥ-ਪੱਧਰੀ ਅਧਿਕਾਰੀਆਂ (BLOs) ਦੀ ਸਹਾਇਤਾ ਲਈ ਵਾਲੰਟੀਅਰਾਂ ਨੂੰ ਨਿਯੁਕਤ ਕਰ ਸਕਦਾ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ਸ਼ੁਰੂ ਹੋਣ ਵਾਲੀ  special intensive revision (SIR) ਪ੍ਰਕਿਰਿਆ ਲਈ ਹਰੇਕ ਬਲਾਕ ਦੇ ਸਰਕਾਰੀ ਕਰਮਚਾਰੀਆਂ ਵਿੱਚੋਂ ਵਾਲੰਟੀਅਰਾਂ ਦੀ ਚੋਣ ਕੀਤੇ ਜਾਣ ਦੀ ਸੰਭਾਵਨਾ ਹੈ।
ਅਧਿਕਾਰੀ ਮੁਤਾਬਕ, ‘‘ਇਹ ਹਾਲੇ ਯੋਜਨਾ ਦੇ ਪੜਾਅ ’ਤੇ ਹੈ। ਸਹਾਇਕ ਬੀਐੱਲਓਜ਼ ਗਣਨਾ ਫਾਰਮ ਭਰਨ ਵਿੱਚ ਮਦਦ ਕਰਨਗੇ ਅਤੇ ਲੋੜ ਪੈਣ ’ਤੇ ਬਦਲ ਵਜੋਂ ਵੀ ਤਾਇਨਾਤ ਕੀਤੇ ਜਾ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਵਾਲੰਟੀਅਰ ਮੁੱਖ ਤੌਰ ’ਤੇ 1,200 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਕੀਤੇ ਜਾਣਗੇ।
ਅਧਿਕਾਰੀ ਨੇ ਕਿਹਾ, ‘‘ਪ੍ਰਤੀ ਬੂਥ ਵੋਟਰਾਂ ਦੀ ਗਿਣਤੀ ’ਤੇ ਇਸ ਹੱਦ ਦੇ ਸਿੱਟੇ ਨਤੀਜੇ ਵਜੋਂ ਸੂਬੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਮੌਜੂਦਾ 80,000 ਤੋਂ ਲਗਪਗ 14,000 ਹੋਰ ਵਧ ਕੇ ਲਗਪਗ 94,000 ਹੋਣ ਦੀ ਸੰਭਾਵਨਾ ਹੈ।’’
Advertisement
×