ਚੋਣ ਕਮਿਸ਼ਨ ਵੱਲੋਂ ਬਿਹਾਰ ਦੀ ਅੰਤਿਮ ਵੋਟਰ ਸੂਚੀ ਜਾਰੀ; 7.42 ਕਰੋੜ ਵੋਟਰ ਪਾਉਣਗੇ ਵੋਟ
21.53 ਲੱਖ ਯੋਗ ਵੋਟਰ ਸ਼ਾਮਲ ਕੀਤੇ; ਬਿਹਾਰ ਵਿੱਚ ਚੋਣ ਗਤੀਵਿਧੀਆਂ ਹੋਣਗੀਆਂ ਤੇਜ਼
Advertisement
Bihar SIRਚੋਣ ਕਮਿਸ਼ਨ ਨੇ ਬਿਹਾਰ ਵਿਚ ਵਿਸ਼ੇਸ਼ ਮੁੜ ਸੁਧਾਈ ਐਸਆਈਆਰ ਦੀ ਅੰਤਿਮ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਬਿਹਾਰ ਵਿਚ ਰਜਿਸਟਰਡ ਵੋਟਰਾਂ ਦੀ ਗਿਣਤੀ 7.42 ਕਰੋੜ ਹੋ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ 21.53 ਲੱਖ ਯੋਗ ਵੋਟਰਾਂ ਨੂੰ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਚੋਣ ਕਮਿਸ਼ਨ ਅਨੁਸਾਰ ਐਸਆਈਆਰ ਦੀ ਪ੍ਰਕਿਰਿਆ ਇਸ ਸਾਲ 25 ਜੂਨ ਨੂੰ ਸ਼ੁਰੂ ਕੀਤੀ ਗਈ ਸੀ। ਇਸ ਵਿਚ 7.89 ਕਰੋੜ ਰਜਿਸਟਰਡ ਵੋਟਰਾਂ ਤੋਂ ਮੁੜ ਫਾਰਮ ਭਰਵਾਏ ਗਏ ਸਨ। ਇਸ ਤੋਂ ਬਾਅਦ ਪਹਿਲੀ ਅਗਸਤ ਨੂੰ ਸੂਚੀ ਜਾਰੀ ਕੀਤੀ ਗਈ ਜਿਸ ਵਿਚ 65 ਲੱਖ ਵੋਟਰਾਂ ਦੇ ਨਾਂ ਕੱਟ ਦਿੱਤੇ ਗਏ। ਚੋਣ ਕਮਿਸ਼ਨ ਵਲੋਂ ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ ਸੂਬੇ ਵਿਚ ਚੋਣ ਗਤੀਵਿਧੀਆਂ ਤੇਜ਼ ਹੋ ਜਾਣਗੀਆਂ।
Advertisement
Advertisement
Advertisement
×