ਖੁੱਲ੍ਹੇ ਸੀਵਰ ਵਿੱਚ ਡਿੱਗੇ ਲੜਕੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੋਜ ਕਾਰਜਾਂ ਨੂੰ 24 ਘੰਟੇ ਬੀਤ ਜਾਣ ਦੇ ਬਾਵਜੂਦ ਬਚਾਅ ਟੀਮ ਦਿੱਲੀ ਦੇ ਵਸੰਤ ਕੁੰਜ ਖੇਤਰ ਵਿੱਚ ਇੱਕ ਖੁੱਲ੍ਹੇ ਸੀਵਰ ਵਿੱਚ ਡਿੱਗੇ ਲੜਕੇ ਨੂੰ ਲੱਭਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਹਨ। ਵੀਰਵਾਰ ਦੁਪਹਿਰ ਨੂੰ ਦੱਖਣ-ਪੱਛਮੀ ਦਿੱਲੀ ਦੇ ਵਸੰਤ ਕੁੰਜ ਵਿੱਚ ਇਹ ਦੁਰਘਟਨਾ ਵਾਪਰੀ ਸੀ। ਦਿੱਲੀ ਪੁਲੀਸ ਨੇ ਕਿਹਾ ਕਿ ਐੱਨਡੀਆਰਐੱਫ ਦੇ ਗੋਤਾਖੋਰ ਆਪਣੀ ਭਾਲ ਜਾਰੀ ਰੱਖ ਰਹੇ ਹਨ ਕਿਉਂਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਲੜਕਾ ਹਾਲੇ ਵੀ ਜ਼ਿੰਦਾ ਹੋ ਸਕਦਾ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਪੁਲੀਸ ਫੋਰਸ ਅਤੇ ਦਿੱਲੀ ਫਾਇਰ ਸਰਵਿਸਿਜ਼ ਟੀਮ ਵੀ ਇਸ ਸਮੇਂ ਮੌਕੇ ’ਤੇ ਮੌਜੂਦ ਹੈ, ਬਚਾਅ ਮਿਸ਼ਨ ਵਿੱਚ ਸਹਾਇਤਾ ਕਰ ਰਹੀ ਹੈ। ਪੁਲੀਸ ਅਨੁਸਾਰ ਕੁਝ ਸਥਾਨਕ ਬੱਚਿਆਂ ਨੇ ਦੱਖਣ-ਪੱਛਮੀ ਦਿੱਲੀ ਦੇ ਰਾਜੋਕਰੀ ਵਿੱਚ ਇੱਕ ਖੁੱਲ੍ਹੇ ਨਾਲੇ ਵਿੱਚ ਡਿੱਗਦੇ ਮੁੰਡੇ ਨੂੰ ਦੇਖਿਆ ਅਤੇ ਪੁਲੀਸ ਨੂੰ ਦੁਪਹਿਰ 1.24 ਵਜੇ ਸੁਚੇਤ ਕੀਤਾ ਗਿਆ। ਇੱਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਫਾਇਰ ਸਰਵਿਸਿਜ਼ ਨੇ ਇੱਕ ਫਾਇਰ ਟੈਂਡਰ ਅਤੇ ਚਾਰ ਫਾਇਰ ਸਟਾਫ ਮੈਂਬਰ ਭੇਜੇ ਹਨ, ਇਹ ਵੀ ਕਿਹਾ ਕਿ ਇੱਕ ਕਰੇਨ ਸੀਵਰੇਜ ਸਮੱਗਰੀ ਨੂੰ ਹਟਾ ਰਿਹਾ ਹੈ ਅਤੇ ਸੀਵਰੇਜ ਚੈਂਬਰ ਨੂੰ ਸਾਫ਼ ਕਰ ਰਿਹਾ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਦੀ ਇੱਕ ਟੀਮ ਜਿਸ ਵਿੱਚ ਇੱਕ ਇੰਚਾਰਜ ਵਿਅਕਤੀ ਅਤੇ ਤਿੰਨ ਗੋਤਾਖੋਰ ਸ਼ਾਮਲ ਹਨ, ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਮੌਕੇ ’ਤੇ ਮੌਜੂਦ ਸਨ। ਇਸ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀਆਂ, ਚਾਰ ਸਫਾਈ ਕਰਮਚਾਰੀਆਂ ਦੇ ਨਾਲ ਮਦਦ ਲਈ ਤਾਇਨਾਤ ਕੀਤੇ ਗਏ।