ED files chargesheet: ਮਨੀ ਲਾਂਡਰਿੰਗ ਮਾਮਲਾ: ਈਡੀ ਵੱਲੋਂ ਝਾਰਖੰਡ ਦੇ ਸਾਬਕਾ ਮੰਤਰੀ ਦੇ ਪੁੱਤਰ ਤੇ ਛੇ ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ
ED files chargesheet: ਐਨਫੋਰਸਮੈਂਟ ਡਾਇਰੈਕਟੋਰੇਟ The Enforcement Directorate (ED) (ਈਡੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਝਾਰਖੰਡ ਦੇ ਸਾਬਕਾ ਮੰਤਰੀ ਯੋਗੇਂਦਰ ਸਾਓ ਦੇ ਪੁੱਤਰ ਅੰਕਿਤ ਰਾਜ ਅਤੇ ਛੇ ਹੋਰਾਂ ਖ਼ਿਲਾਫ਼ ਕਥਿਤ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਵੀਰਵਾਰ ਨੂੰ ਰਾਂਚੀ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਗਈ।
ਸੰਘੀ ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਚਾਰਜਸ਼ੀਟ ਵਿੱਚ ਨਾਮਜ਼ਦ ਹੋਰ ਮੁਲਜ਼ਮਾਂ ਵਿੱਚ ਮਨੋਜ ਕੁਮਾਰ ਅਗਰਵਾਲ, ਪੰਚਮ ਕੁਮਾਰ, ਸੰਜੀਵ ਕੁਮਾਰ, ਮਨੋਜ ਪ੍ਰਸਾਦ ਡਾਂਗੀ, ਅਨਿਲ ਕੁਮਾਰ ਅਤੇ ਬਿੰਦੇਸ਼ਵਰ ਕੁਮਾਰ ਡਾਂਗੀ ਸ਼ਾਮਲ ਹਨ।
ਕਾਂਗਰਸ ਨੇਤਾ ਸਾਓ ਝਾਰਖੰਡ ਦੇ ਸਾਬਕਾ ਖੇਤੀਬਾੜੀ ਮੰਤਰੀ ਹਨ। ਮਨੀ ਲਾਂਡਰਿੰਗ ਦਾ ਇਹ ਮਾਮਲਾ ਝਾਰਖੰਡ ਪੁਲੀਸ ਵੱਲੋਂ ਸਾਓ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਦਰਜ ਕੀਤੀਆਂ 16 ਐਫਆਈਆਰਜ਼ ’ਤੇ ਆਧਾਰਤ ਹੈ।
ਈਡੀ ਨੇ ਕਿਹਾ ਕਿ ਇਨ੍ਹਾਂ ਅਪਰਾਧਾਂ ਵਿੱਚ ਜਬਰੀ ਵਸੂਲੀ, ਗੈਰ-ਕਾਨੂੰਨੀ ਰੇਤ ਮਾਈਨਿੰਗ, ਸਰਕਾਰੀ ਕੰਮ ਵਿੱਚ ਵਿਘਨ ਪਾਉਣਾ ਅਤੇ ਝਾਰਖੰਡ ਟਾਈਗਰ ਗਰੁੱਪ ਨਾਮਕ ਇੱਕ ਗੈਰ-ਕਾਨੂੰਨੀ ਸੰਗਠਨ ਦਾ ਸੰਚਾਲਨ ਵਰਗੀਆਂ ਕਈ ਅਪਰਾਧਿਕ ਗਤੀਵਿਧੀਆਂ ਸ਼ਾਮਲ ਹਨ।
ਈਡੀ ਨੇ ਦੋਸ਼ ਲਾਇਆ ਕਿ ਅੰਕਿਤ ਰਾਜ ਇੱਕ ਯੋਜਨਾਬੱਧ ਅਤੇ ਬਹੁ-ਪੱਧਰੀ ਗੈਰ-ਕਾਨੂੰਨੀ ਰੇਤ ਮਾਈਨਿੰਗ ਸਿੰਡੀਕੇਟ ਦਾ ‘ਮਾਸਟਰਮਾਈਂਡ’ ਸੀ ਜਿਸਨੇ ਅਪਰਾਧ ਦੀ "ਮਹੱਤਵਪੂਰਨ" ਕਮਾਈ ਕੀਤੀ ਹੈ।
ਈਡੀ ਨੇ ਇਸ ਮਾਮਲੇ ਸਬੰਧੀ ਪਿਛਲੇ ਸਾਲ ਮਾਰਚ ਅਤੇ ਜੁਲਾਈ ਵਿੱਚ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ।