ਈਡੀ ਵੱਲੋਂ ਅਲ ਫਲਾਹ ਸਮੂਹ ਦਾ ਚੇਅਰਮੈਨ ਅਹਿਮਦ ਸਿੱਦੀਕੀ ਗ੍ਰਿਫ਼ਤਾਰ
ਦਹਿਸ਼ਤੀ ਕਾਰਵਾੲੀਆਂ ਲੲੀ ਫੰਡ ਦੇਣ ਦਾ ਮਾਮਲਾ; 25 ਕੇਂਦਰਾਂ ’ਤੇ ਛਾਪੇ ਮਾਰੇ
ED arrests Al Falah group chairman Jawad Ahmed Siddiqui
ਈਡੀ ਨੇ ਲਾਲ ਕਿਲਾ ਧਮਾਕੇ ਦੇ ਮਾਮਲੇ ਤੇ ਦਹਿਸ਼ਤੀ ਕਾਰਵਾਈਆਂ ਲਈ ਫੰਡ ਮੁਹੱਈਆ ਕਰਵਾਉਣ ਵਾਲੇ ਅਲ ਫਲਾਹ ਸਮੂਹ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਈਡੀ ਅਧਿਕਾਰੀ ਨੇ ਅੱਜ ਸਾਂਝੀ ਕੀਤੀ ਹੈ। ਜਾਂਚ ਏਜੰਸੀ ਨੇ ਇਸ ਨੂੰ ਕਾਬੂ ਕਰਨ ਲਈ ਕਈ ਥਾਈਂ ਛਾਪੇ ਮਾਰੇ। ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ ਸਵੇਰੇ 5:15 ਵਜੇ ਜਾਂਚ ਸ਼ੁਰੂ ਕੀਤੀ ਤੇ ਏਜੰਸੀ ਨੇ 48 ਲੱਖ ਰੁਪਏ ਨਗ਼ਦ ਵੀ ਜ਼ਬਤ ਕੀਤੇ ਹਨ।
ਜਾਂਚ ਏਜੰਸੀ ਦੀਆਂ ਕਈ ਟੀਮਾਂ ਨੇ ਅਲ ਫਲਾਹ ਟਰੱਸਟ ਅਤੇ ਯੂਨੀਵਰਸਿਟੀ ਸਥਾਪਨਾ ਦੇ ਘੱਟੋ-ਘੱਟ 25 ਕੇਂਦਰਾਂ ’ਤੇ ਛਾਪੇ ਮਾਰੇ। ਏਜੰਸੀ ਦੇ ਅਧਿਕਾਰੀਆਂ ਨੇ ਦਿੱਲੀ ਦੇ ਓਖਲਾ ਖੇਤਰ ਵਿੱਚ ਇੱਕ ਦਫ਼ਤਰ 'ਤੇ ਵੀ ਛਾਪਾ ਮਾਰਿਆ, ਜਿਸ ਤੋਂ ਪਹਿਲਾਂ ਪੁਲੀਸ ਅਤੇ ਅਰਧ ਸੈਨਿਕ ਬਲਾਂ ਨੇ ਘੇਰਾਬੰਦੀ ਕੀਤੀ।
ਦਿੱਲੀ ਵਿੱਚ 10 ਨਵੰਬਰ ਨੂੰ ਹੋਏ ਧਮਾਕੇ ਵਿੱਚ ਪੰਦਰਾਂ ਵਿਅਕਤੀ ਮਾਰੇ ਗਏ ਸਨ ਅਤੇ ਇਸ ਮਾਮਲੇ ਵਿਚ ਯੂਨੀਵਰਸਿਟੀ ਅਤੇ ਕਸ਼ਮੀਰ ਨਾਲ ਜੁੜੇ ਕਈ ਡਾਕਟਰਾਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਇਕ ਅਧਿਕਾਰੀ ਨੇ ਕਿਹਾ ਕਿ ਈਡੀ ਦੀ ਇਹ ਕਾਰਵਾਈ ਵਿੱਤੀ ਬੇਨਿਯਮੀਆਂ, ਰਿਹਾਇਸ਼ ਮੁਹੱਈਆ ਕਰਵਾਉਣ ਅਤੇ ਮਨੀ ਲਾਂਡਰਿੰਗ ਦੀ ਚੱਲ ਰਹੀ ਜਾਂਚ ਦਾ ਹਿੱਸਾ ਹੈ। ਏਜੰਸੀ ਵਲੋਂ ਅਲ-ਫਲਾਹ ਟਰੱਸਟ ਅਤੇ ਸਬੰਧਤ ਸੰਸਥਾਵਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੀਟੀਆਈ

