ਡੀ ਟੀ ਸੀ ਦੀ ਇਲੈਕਟ੍ਰਿਕ ਬੱਸ ਨੂੰ ਅੱਗ ਲੱਗੀ
ਇਥੇ ਦਿੱਲੀ ਦੇ ਮੋਰੀ ਗੇਟ ਨੇੜੇ ਇੱਕ ਡੀ ਟੀ ਸੀ ਦੀ ਇਲੈਕਟ੍ਰਿਕ ਬੱਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਬੱਸ ’ਚ ਸਵਾਰ ਯਾਤਰੀ ਵਾਲ-ਵਾਲ ਬੱਚ ਗਏ। ਅੱਗ ਇੰਨੀ ਭਿਆਨਕ ਸੀ ਕਿ ਬੱਸ ਮਿੰਟਾਂ ’ਚ ਹੀ ਸੜ ਕੇ ਸੁਆਹ ਹੋ...
Advertisement
ਇਥੇ ਦਿੱਲੀ ਦੇ ਮੋਰੀ ਗੇਟ ਨੇੜੇ ਇੱਕ ਡੀ ਟੀ ਸੀ ਦੀ ਇਲੈਕਟ੍ਰਿਕ ਬੱਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਬੱਸ ’ਚ ਸਵਾਰ ਯਾਤਰੀ ਵਾਲ-ਵਾਲ ਬੱਚ ਗਏ। ਅੱਗ ਇੰਨੀ ਭਿਆਨਕ ਸੀ ਕਿ ਬੱਸ ਮਿੰਟਾਂ ’ਚ ਹੀ ਸੜ ਕੇ ਸੁਆਹ ਹੋ ਗਈ। ਅੱਗ ਬੁਝਾਊ ਦਸਤੇ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੋਰੀ ਗੇਟ ਖੇਤਰ ਵਿੱਚ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ ਟੀ ਸੀ) ਦੀ ਇੱਕ ਬੱਸ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਯਾਤਰੀ ਵਾਲ-ਵਾਲ ਬਚ ਗਏ। ਬੱਸ ਕੰਡਕਟਰ ਦੇ ਅਨੁਸਾਰ ਗੱਡੀ ਨਰੇਲਾ ਤੋਂ ਮੋਰੀ ਗੇਟ ਜਾ ਰਹੀ ਸੀ ਜਦੋਂ ਤਕਨੀਕੀ ਖ਼ਰਾਬੀ ਕਾਰਨ ਬੱਸ ਨੂੰ ਅੱਗ ਲੱਗ ਗਈ। ਬੱਸ ਕੰਡਕਟਰ ਅਜੈ ਹੁੱਡਾ ਨੇ ਕਿਹਾ ਕਿ ਇੱਕ ਯਾਤਰੀ ਨੇ ਅੱਗ ਬਾਰੇ ਸੂਚਿਤ ਕੀਤਾ ਤੇ ਜਲਦੀ ਹੀ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਜਿਸ ਕਰਕੇ ਸਾਰਿਆਂ ਨੂੰ ਬਾਹਰ ਕੱਢ ਲਿਆ।
Advertisement
Advertisement