ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉਦਯੋਗਿਕ ਖੇਤਰ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ

ਕਾਰੋਬਾਰੀਆਂ ਨੂੰ ਮੁੱਲ ਖਰੀਦਣਾ ਪੈ ਰਿਹੈ ਪਾਣੀ, ਹਰ ਮਹੀਨੇ ਲੱਖਾਂ ਦਾ ਖਰਚ
Advertisement

ਇੱਥੋਂ ਦੇ ਪਟਪੜਗੰਜ ਉਦਯੋਗਿਕ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਪੂਰਤੀ ਢੁਕਵੀਂ ਨਾ ਹੋਣ ਕਰ ਕੇ ਕਾਰਖਾਨੇ ਦੇ ਮਾਲਕਾਂ ਨੂੰ ਹਰ ਰੋਜ਼ ਨੌਂ ਲੱਖ ਰੁਪਏ ਤੱਕ ਖਰਚਾ ਕਰਨਾ ਪੈਂਦਾ ਹੈ। ਇਸ ਉਦਯੋਗਿਕ ਖੇਤਰ ਵਿੱਚ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਹਨ ਅਤੇ ਉਦਯੋਗਪਤੀਆਂ ਦਾ ਅਮਲਾ ਵੀ ਹੈ। ਕਾਰਖਾਨੇ ਵਾਲੇ ਪਾਣੀ ਖਰੀਦਣ ਲਈ ਹਰ ਰੋਜ਼ ਲਗਪਗ ਨੌਂ ਲੱਖ ਰੁਪਏ ਖਰਚ ਕਰਦੇ ਹਨ। ਕਾਰਖਾਨਿਆਂ ਵਿੱਚ ਕੰਮ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਇਲਾਕਾ ਪਿਛਲੇ 32 ਸਾਲਾਂ ਤੋਂ ਪੀਣ ਵਾਲੇ ਪਾਣੀ ਤੋਂ ਵਾਂਝਾ ਹੈ। ਸਥਾਨਕ ਉਦਯੋਗਪਤੀਆਂ ਮੁਤਾਬਕ ਪਹਿਲਾਂ ਇੰਡਸਟਰੀ ਕਮਿਸ਼ਨਰ ਇਸ ਖੇਤਰ ਦੀ ਦੇਖਭਾਲ ਕਰਦੇ ਸਨ, ਪਰ ਫਿਰ ਇਹ ਕੰਮ ਦਿੱਲੀ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਨੂੰ ਸੌਂਪ ਦਿੱਤਾ ਗਿਆ। ਕੁਝ ਸਮੇਂ ਬਾਅਦ, ਖੇਤਰ ਦੀਆਂ ਪਾਈਪਲਾਈਨਾਂ ਖਰਾਬ ਹੋ ਗਈਆਂ। ਕਈ ਉਦਯੋਗਪਤੀ ਇਸ ਸਮੱਸਿਆ ਪਿੱਛੇ ਦਾ ਕਾਰਨ ਸਰਕਾਰਾਂ ਦੇ ਢਿੱਲੇ ਰਵੱਈਏ ਨੂੰ ਮੰਨ ਰਹੇ ਹਨ। ਦਿੱਲੀ ਜਲ ਬੋਰਡ ਨੇ 2019 ਵਿੱਚ ਪਾਈਪਲਾਈਨਾਂ ਨੂੰ ਬਦਲਣ ਅਤੇ ਪਾਣੀ ਦੀ ਸਪਲਾਈ ਬਹਾਲ ਕਰਨ ਲਈ ਵਿਕਾਸ ਨਿਗਮ ਫੰਡਾਂ ਦੀ ਬੇਨਤੀ ਕੀਤੀ ਅਤੇ ਭੁਗਤਾਨ ਹੋ ਵੀ ਗਿਆ । ਦਿੱਲੀ ਜਲ ਬੋਰਡ ਨੇ 2019 ਵਿੱਚ ਖੇਤਰ ਦੀਆਂ ਪਾਣੀ ਦੀਆਂ ਪਾਈਪਲਾਈਨਾਂ ਨੂੰ ਬਦਲ ਦਿੱਤਾ ਪਰ ਲਗਪਗ ਸੱਤ ਸਾਲਾਂ ਬਾਅਦ ਵੀ ਖੇਤਰ ਵਿੱਚ ਪਾਣੀ ਦੀ ਸਪਲਾਈ ਮੁੜ ਸ਼ੁਰੂ ਨਹੀਂ ਹੋਈ। ਸਥਾਨਕ ਲੋਕਾਂ ਨੇ ਦੱਸਿਆ ਕਿ ਵਿਭਾਗ ਨੇ ਪਾਣੀ ਦੀ ਸਪਲਾਈ ਲਈ ਪਾਈਪਲਾਈਨਾਂ ਨੂੰ ਫੈਕਟਰੀਆਂ ਨਾਲ ਨਹੀਂ ਜੋੜਿਆ ਹੈ। ਪੰਪ ਹਾਊਸ ਵਿੱਚ ਪਾਣੀ ਦੀ ਸਪਲਾਈ ਬਹਾਲ ਕਰਨ ਲਈ ਮੋਟਰ ਨਹੀਂ ਲਗਾਈ। ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਪਾਣੀ ਲਈ ਤਰਸ ਰਹੇ ਹਨ। ਉਹ ਹਰ ਰੋਜ਼ ਬੋਤਲਬੰਦ ਪਾਣੀ ਖਰੀਦ ਕੇ ਆਪਣੇ ਕਰਮਚਾਰੀਆਂ ਦੀ ਪਿਆਸ ਬੁਝਾਉਂਦੇ ਹਨ। ਫੈਕਟਰੀਆਂ ਵਿੱਚ ਇਸਤੇਮਾਲ ਕਰਨ ਲਈ ਕਾਰਖਾਨੇ ਦੇ ਮਾਲਕ ਨਿਜੀ ਟੈਂਕਰਾਂ ਰਾਹੀਂ ਪਾਣੀ ਮੰਗਵਾਉਂਦੇ ਹਨ।

ਦੋ ਮਹੀਨਿਆਂ ’ਚ ਸਪਲਾਈ ਸ਼ੁਰੂ ਹੋਣ ਦੀ ਆਸ

ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਪ੍ਰੇਸ਼ਾਨੂੰ ਨੂੰ ਲੈ ਕੇ ਮਜ਼ਦੂਰਾਂ ਅਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਇਲਾਕਾ ਪਿਛਲੇ 32 ਸਾਲਾਂ ਤੋਂ ਪਾਣੀ ਦੀ ਸਪਲਾਈ ਤੋਂ ਵਾਂਝਾ ਹੈ। ਪਹਿਲਾਂ ਇੱਕ ਪਾਈਪਲਾਈਨ ਲਗਾਈ ਗਈ ਸੀ ਪਰ ਪਾਣੀ ਦੀ ਸਪਲਾਈ ਨਹੀਂ ਹੋਈ। ਉਧਰ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਵਿੱਚ ਇੱਕ ਪਾਈਪ ਲਾਈਨ ਵਿਛਾਈ ਗਈ ਹੈ ਅਤੇ ਪੰਪ ਹਾਊਸ ਵਿੱਚ ਮੋਟਰ ਲਾਉਣ ਦਾ ਕੰਮ ਚੱਲ ਰਿਹਾ ਹੈ। ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਆਉਂਦੇ ਦੋ ਮਹੀਨਿਆਂ ਦੌਰਾਨ ਪਾਣੀ ਦੀ ਸਪਲਾਈ ਸ਼ੁਰੂ ਹੋ ਸਕਦੀ ਹੈ।

Advertisement

Advertisement
Show comments