ਉਮਰ ਨਬੀ, ਜੋ ਜੰਮੂ-ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਸੀ ਅਤੇ ਹਰਿਆਣਾ ਦੇ ਫਰੀਦਾਬਾਦ ਵਿੱਚ ਅਲ ਫਲਾਹ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਸੀ, ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹਾ ਖੇਤਰ ਵਿੱਚ ਹੋਏ ਧਮਾਕੇ ਵਿੱਚ ਹੁੰਡਈ ਆਈ20 ਚਲਾ ਰਿਹਾ ਸੀ। ਵੀਡੀਓ ਗ੍ਰੈਬ/ਸੋਸ਼ਲ ਮੀਡੀਆ
Advertisement
ਦਿੱਲੀ ਦੇ ਲਾਲ ਕਿਲਾ ਧਮਾਕੇ ਦੇ ਮਾਮਲੇ ਵਿਚ ਡਾ. ਉਮਰ ਨਬੀ ਨਾਲ ਜੁੜੇ ਜੰਮੂ ਕਸ਼ਮੀਰ ਦੇ ਕਈ ਜਣਿਆਂ ਨੂੰ ਪੁਲੀਸ ਨੇ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਤੋਂ ਪੁੱਛਗਿੱਛ ਵਿਚ ਪਤਾ ਲੱਗਿਆ ਕਿ ਡਾਕਟਰਾਂ ਵਾਲਾ ਅਤਿਵਾਦੀ ਮੌਡਿਊਲ ਪਿਛਲੇ ਇਕ ਸਾਲ ਤੋਂ ਫਿਦਾਈਨ ਦੀ ਭਾਲ ਕਰ ਰਿਹਾ ਸੀ ਅਤੇ ਇਸ ਦਾ ਮੋਹਰੀ ਡਾ. ਉਮਰ ਨਬੀ ਇਸ ਏਜੰਡੇ ਨੂੰ ਲਗਾਤਾਰ ਅੱਗੇ ਵਧਾ ਰਿਹਾ ਸੀ। ਹਿਰਾਸਤ ਵਿਚ ਕਾਜ਼ੀਗੁੰਡ ਦੇ ਜਸੀਰ ਦਾਨਿਸ਼ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਵਿਅਕਤੀ ਮਿਲਿਆ ਜਿਸ ਨੂੰ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਲਿਜਾਇਆ ਗਿਆ। ਉਮਰ ਨੇ ਉਸ ਦਾ ਕਈ ਮਹੀਨੇ ਫਿਦਾਇਨ ਬਣਨ ਲਈ ਬਰੇਨਵਾਸ਼ ਕੀਤਾ ਪਰ ਉਨ੍ਹਾਂ ਦੀ ਯੋਜਨਾ ਉਸ ਵੇਲੇ ਧਰੀ ਧਰਾਈ ਰਹਿ ਗਈ ਕਿਉਂਕਿ ਜਸੀਰ ਨੇ ਕਿਹਾ ਕਿ ਇਸਲਾਮ ਵਿਚ ਖੁਦਕੁਸ਼ੀ ਕਰਨਾ ਹਰਾਮ ਹੈ ਤੇ ਉਹ ਇਹ ਕਾਰਾ ਨਹੀਂ ਕਰ ਸਕਦਾ।
Advertisement
Advertisement
×

