‘ਏਅਰ ਇੰਡੀਆ ਦੇ ਬੀ-787 ਜਹਾਜ਼ਾਂ ਨੂੰ ਹਾਲੇ ਨਾ ਚਲਾਓ’
Ground all Air India B-787s before tragedy strikes: Pilots’ Federation urges Ministry ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਫੈਡਰੇਸ਼ਨ ਆਫ ਇੰਡੀਅਨ ਪਾਇਲਟ (FIP) ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਤਕਨੀਕੀ ਸਮੱਸਿਆਵਾਂ ਨਾਲ ਜੂਝ ਰਹੇ ਸਾਰੇ B-787 ਜਹਾਜ਼ਾਂ ਨੂੰ ਹਾਲ ਦੀ ਘੜੀ ਨਾ ਚਲਾਇਆ ਜਾਵੇ। ਉਨ੍ਹਾਂ ਇਨ੍ਹਾਂ ਜਹਾਜ਼ਾਂ ਦੇ ਰੱਖ-ਰਖਾਅ ਲਈ ਵਿਸ਼ੇਸ਼ DGCA ਆਡਿਟ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡਰੀਮਲਾਈਨਰ ਜਹਾਜ਼ ਦੇ ਹਾਦਸੇ ਤੋਂ ਬਾਅਦ ਬਹੁਤ ਵਾਰ ਤਕਨੀਕੀ ਸਮੱਸਿਆਵਾਂ ਆ ਗਈਆਂ ਹਨ ਜਿਨ੍ਹਾਂ ਕਾਰਨ ਉਡਾਣਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਦੇਰੀ ਨਾਲ ਚਲਾਇਆ ਜਾਂਦਾ ਹੈ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਏਅਰ ਇੰਡੀਆ ਦੀ ਉਡਾਣ AI-154 ਦੇ ਇਕ ਦਿਨ ਪਹਿਲਾਂ ਵਿਆਨਾ ਤੋਂ ਦਿੱਲੀ ਜਾਂਦਿਆਂ ਦੁਬਈ ਵੱਲ ਤਬਦੀਲ ਕਰਨ ਦਾ ਹਵਾਲਾ ਦਿੰਦੇ ਹੋਏ FIP ਦੇ ਪ੍ਰਧਾਨ ਸੀ.ਐਸ. ਰੰਧਾਵਾ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਜਹਾਜ਼ਾਂ ਵਿਚ ਵੱਡੀਆਂ ਤਕਨੀਕੀ ਸਮੱਸਿਆਵਾਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਾਹਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਅੰਦਰ ਅਹਿਮਦਾਬਾਦ ਦੇ ਮੈਡੀਕਲ ਕਾਲਜ ਕੰਪਲੈਕਸ ’ਤੇ ਕਰੈਸ਼ ਹੋ ਗਿਆ ਸੀ। ਹਾਦਸੇ ਵਿਚ ਜਹਾਜ਼ ਸਵਾਰ 241 ਯਾਤਰੀ ਮਾਰੇ ਗਏ ਸਨ।