ਦਿੱਲੀ ਯੂਨੀਵਰਸਿਟੀ ’ਚ ਸਾਹਿਤ ਬਾਰੇ ਸੰਵਾਦ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ‘ਮਹੀਨਾਵਾਰ ਸਾਹਿਤ ਸੰਵਾਦ ਚਿੰਤਕ ਲੜੀ ਸਾਹਿਤ’ ਤਹਿਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਭਾਗ ਦੇ ਖੋਜਾਰਥੀਆਂ ਨੇ ਤਿੰਨ ਉੱਘੇ ਮਾਰਕਸੀ ਚਿੰਤਕਾਂ ਬਾਰੇ ਖੋਜ-ਪੱਤਰ ਪੜ੍ਹੇ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਕਿ ਇਹ ਸਮਾਗਮ...
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ‘ਮਹੀਨਾਵਾਰ ਸਾਹਿਤ ਸੰਵਾਦ ਚਿੰਤਕ ਲੜੀ ਸਾਹਿਤ’ ਤਹਿਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਭਾਗ ਦੇ ਖੋਜਾਰਥੀਆਂ ਨੇ ਤਿੰਨ ਉੱਘੇ ਮਾਰਕਸੀ ਚਿੰਤਕਾਂ ਬਾਰੇ ਖੋਜ-ਪੱਤਰ ਪੜ੍ਹੇ।
ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਕਿ ਇਹ ਸਮਾਗਮ ਖੋਜਾਰਥੀਆਂ ਦਾ ਹੌਸਲਾ ਵਧਾਉਣ ਲਈ ਸ਼ੁਰੂ ਕੀਤਾ ਗਿਆ ਹੈ। ਸਮਾਗਮ ਦੇ ਕੋਆਰਡੀਨੇਟਰ ਡਾ. ਯਾਦਵਿੰਦਰ ਸਿੰਘ ਨੇ ਸਾਹਿਤ ਚਿੰਤਨ ਬਾਰੇ ਗੱਲ ਕਰਦਿਆਂ ਇਸ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਖੋਜਾਰਥੀ ਮਨਪ੍ਰੀਤ ਕੌਰ ਨੇ ਕਾਰਲ ਮਾਰਕਸ ਉੱਪਰ ਆਪਣੇ ਖੋਜ-ਪੱਤਰ ਪੇਸ਼ ਕੀਤਾ। ਉਸ ਨੇ ਮਾਰਕਸਵਾਦ ਦੇ ਬੁਨਿਆਦੀ ਸੰਕਲਪਾਂ ਨੂੰ ਪੇਸ਼ ਕਰਦਿਆਂ ਵਿਚਾਰਧਾਰਾ ਅਤੇ ਇਤਿਹਾਸ ਬਾਰੇ ਦੱਸਿਆ। ਦੂਜਾ ਖੋਜ-ਪੱਤਰ ਪਵਨਬੀਰ ਸਿੰਘ ਨੇ ਪੇਸ਼ ਕੀਤਾ ਜਿਸ ਵਿੱਚ ਉਸ ਨੇ ਲੂਈ ਅਲਥੂਸਰ ਉੱਪਰ ਆਪਣੇ ਮੌਲਿਕ ਵਿਚਾਰ ਪੇਸ਼ ਕੀਤੇ। ਉਸ ਨੇ ਮਾਰਕਸ ਸਬੰਧੀ ਸਮਝ ਬਾਰੇ ਕਈ ਟਿੱਪਣੀਆਂ ਪੇਸ਼ ਕੀਤੀਆਂ। ਤੀਜਾ ਤੇ ਆਖਰੀ ਖੋਜ-ਪੱਤਰ ਹਰਕਮਲਪ੍ਰੀਤ ਸਿੰਘ ਨੇ ਪੇਸ਼ ਕੀਤਾ ਜੋ ਕਿ ਸਮਕਾਲੀ ਮਾਰਕਸੀ ਚਿੰਤਕ ਟੈਰੀ ਈਗਲਟਨ ’ਤੇ ਆਧਾਰਤ ਸੀ। ਉਸ ਨੇ ਈਗਲਟਨ ਦੇ ਸੰਕਲਪ ਬਾਰੇ ਦੱਸਿਆ। ਉਸ ਨੇ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ‘ਹੀਰ ਵਾਰਿਸ’ ਵਿੱਚੋਂ ਹਵਾਲੇ ਦਿੱਤੇ। ਬਾਅਦ ਵਿੱਚ ਖੋਜਾਰਥੀ ਸੰਦੀਪ ਸ਼ਰਮਾ ਨੇ ਇਨ੍ਹਾਂ ਤਿੰਨਾਂ ਖੋਜ-ਪੱਤਰਾਂ ਬਾਰੇ ਸਾਂਝੀ ਟਿੱਪਣੀ ਕੀਤੀ। ਸਮਾਗਮ ਵਿਚ ਪ੍ਰੋ. ਰਵੀ ਰਵਿੰਦਰ, ਡਾ. ਰਜਨੀ ਬਾਲਾ, ਡਾ. ਨਛੱਤਰ ਸਿੰਘ, ਡਾ. ਰੰਜੂ ਬਾਲਾ, ਡਾ. ਹਰਮੀਤ ਕੌਰ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।