ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਰਾ ਬਾਬਾ ਕਰਮ ਸਿੰਘ ਵਿੱਚ ਪੁੱਜੀ ਧਰਮ ਰੱਖਿਆ ਯਾਤਰਾ

ਵੱਖ-ਵੱਖ ਥਾਵਾਂ ’ਤੇ ਸੰਗਤ ਵੱਲੋਂ ਨਿੱਘਾ ਸਵਾਗਤ; ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ’ਚ ਹੋਵੇਗੀ ਸਮਾਪਤੀ
ਧਰਮ ਰੱਖਿਅਕ ਯਾਤਰਾ ਵਿੱਚ ਸ਼ਾਮਲ ਸੰਗਤ।
Advertisement

ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੋਈ ਧਰਮ ਰੱਖਿਅਕ ਯਾਤਰਾ ਰੂਪੀ ਨਗਰ ਕੀਰਤਨ ਅੱਜ ਇਤਿਹਾਸਕ ਗੁਰਦੁਆਰਾ ਨਾਨਕ ਪਿਆਊ ਤੋਂ ਆਰੰਭ ਹੋ ਕੇ ਡੇਰਾ ਬਾਬਾ ਕਰਮ ਸਿੰਘ ਵਿੱਚ ਸਮਾਪਤ ਹੋਇਆ। ਇੱਥੇ ਹੀ ਯਾਤਰਾ ਦਾ ਰਾਤਰੀ ਵਿਸ਼ਰਾਮ ਹੋਵੇਗਾ। ਯਾਤਰਾ ਦੀ ਅਗਵਾਈ ਪੰਜ ਸਿੰਘ ਸਾਹਿਬਾਨ ਨੇ ਕੀਤੀ ਜਦੋਂ ਕਿ ਬੇਹੱਦ ਸੁੰਦਰ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਸ਼ੋਭਿਤ ਸਨ। ਇਹ ਯਾਤਰਾ ਗੁਰਦੁਆਰਾ ਨਾਨਕ ਪਿਆਊ ਤੋਂ ਆਰੰਭ ਹੋ ਕੇ ਮਾਡਲ ਟਾਊਨ ਰੈੱਡ ਲਾਈਟ ਤੋਂ ਸੱਜੇ, ਗੁਰੂ ਤੇਗ ਬਹਾਦਰ ਨਗਰ (ਕਿੰਗਸਵੇਅ ਕੈਂਪ) ਤੋਂ ਖਾਲਸਾ ਕਾਲਜ, ਮਾਲ ਰੋਡ, ਗੁਰਦੁਆਰਾ ਮਜਨੂੰ ਟਿੱਲਾ ਸਾਹਿਬ, ਵਜ਼ੀਰਾਬਾਦ ਪੁੱਲ, ਗੁਰਦੁਆਰਾ ਨਾਨਕਸਰ ਤੋਂ ਖਜ਼ੂਰੀ ਫਲਾਈ ਓਵਰ, ਭਜਨਪੁਰਾ ਚੌਕ, ਗੋਕਲਪੁਰੀ, ਮੌਜ਼ਪੁਰ ਚੌਕ, ਜੀ ਐੱਚ ਪੀ ਐੱਸ ਲੋਨੀ ਰੋਡ ਦੁਰਗਾਪੁਰੀ, ਗੁਰਦੁਆਰਾ ਸਾਹਿਬ ਰਾਮ ਨਗਰ, ਲੋਨੀ ਰੋਡ ਮੋੜ, ਸ਼ਾਹਦਰਾ ਫਲਾਈਓਵਰ, ਗੁਰਦੁਆਰਾ ਬੇਬੇ ਨਾਨਕੀ ਜੀ ਦਿਲਸ਼ਾਦ ਗਾਰਡਨ, ਗੁਰਦੁਆਰਾ ਸਾਹਿਬ ਸੂਰਿਆ ਨਗਰ, ਗੁਰਦੁਆਰਾ ਸਾਹਿਬ ਰਾਮ ਪ੍ਰਸਤ, ਗੁਰਦੁਆਰਾ ਸਾਹਿਬ ਵਿਵੇਕ ਵਿਹਾਰ, ਦਸਮੇਸ਼ ਪਬਲਿਕ ਸਕੂਲ, ਗੁਰਦੁਆਰਾ ਸਾਹਿਬ ਝਿਲਮਿਲ, ਗੁਰਦੁਆਰਾ ਸਾਹਿਬ ਆਨੰਦ ਵਿਹਾਰ, ਗੁਰਦੁਆਰਾ ਸਾਹਿਬ ਹਰਿਗੋਬਿੰਦ ਐਨਕਲੇਵ, ਜੀ ਐੱਸ ਪੀ ਐੱਸ ਹਰਿਗੋਬਿੰਦ ਐਨਕਲੇਵ, ਗੁਰਦੁਆਰਾ ਸਾਹਿਬ ਨਿਊ ਸੰਜੇ ਅਮਰ ਕਲੋਨੀ, ਗੁਰਦੁਆਰਾ ਸਾਹਿਬ ਈਸਟ ਅਰਜੁਨ ਨਗਰ, ਗੁਰਦੁਆਰਾ ਸਾਹਿਬ ਭੀਖਮ ਸਿੰਘ ਕਲੋਨੀ, ਗੁਰਦੁਆਰਾ ਸਾਹਿਬ ਜਗਤਪੁਰੀ ਚੌਕ, ਗੁਰਦੁਆਰਾ ਸਾਹਿਬ ਕ੍ਰਿਸ਼ਨ ਨਗਰ ਐਫ ਚੌਕ, ਚੰਦਰ ਨਗਰ, ਰਾਮ ਨਗਰ, ਗੁਰਦੁਆਰਾ ਸ਼ਹੀਦਾਂ ਸਾਹਿਬ, ਗੀਤਾ ਕਲੋਨੀ ਥਾਣਾ, ਗੁਰਦੁਆਰਾ ਸਾਹਿਬ ਝੀਲ, ਗੁਰਦੁਆਰਾ ਸਾਹਿਬ 2 ਬਲਾਕ, ਗੁਰਦੁਆਰਾ ਸਾਹਿਬ 7 ਬਲਾਕ, ਗੁਰਦੁਆਰਾ ਸਾਹਿਬ 13 ਬਲਾਕ, ਗੁਰਦੁਆਰਾ ਸਾਹਿਬ 12 ਬਲਾਕ ਅਤੇ ਗੁਰਦੁਆਰਾ ਸਾਹਿਬ 14 ਬਲਾਕ ਤੋਂ ਹੁੰਦੀ ਹੋਈ ਦੇਰ ਸ਼ਾਮ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਵਿੱਚ ਪਹੁੰਚੀ ਜਿਥੇ ਇਥੇ ਰਾਤਰੀ ਵਿਸ਼ਰਾਮ ਹੋਵੇਗਾ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਭਲਕੇ 21 ਨਵੰਬਰ ਨੂੰ ਦਿੱਲੀ ਵਿਚ ਧਰਮ ਰੱਖਿਅਕ ਯਾਤਰਾ ਰੂਪੀ ਨਗਰ ਕੀਰਤਨ ਦਾ ਆਖ਼ਰੀ ਦਿਨ ਹੈ ਜਦੋਂ ਇਹ ਯਾਤਰਾ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ ਆ ਕੇ ਸਮਾਪਤ ਹੋਵੇਗੀ।

Advertisement

Advertisement
Show comments