ਡੀਜੀਸੀਏ ਵੱਲੋਂ ਇੰਡੀਗੋ ਦਾ ਸੀਈਓ ਮੁੜ ਤਲਬ
DGCA asks IndiGo CEO Pieter Elbers to appear before it again on Friday ਹਵਾਈ ਉਡਾਣ ਦੀ ਨਿਗਰਾਨ ਸੰਸਥਾ ਡੀਜੀਸੀਏ ਨੇ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੂੰ ਉਡਾਣਾਂ ਵਿੱਚ ਵਿਘਨ ਪੈਣ ਦੇ ਮੱਦੇਨਜ਼ਰ 12 ਦਸੰਬਰ ਨੂੰ ਮੁੜ ਪੇਸ਼ ਹੋਣ ਲਈ ਕਿਹਾ ਹੈ।
ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀ ਜੀ ਸੀ ਏ (DGCA) ਦੀਆਂ ਹਦਾਇਤਾਂ ’ਤੇ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਪਹਿਲਾਂ ਵੀ ਪੇਸ਼ ਹੋਏ ਸਨ ਤੇ ਡੀਜੀਸੀਏ ਨੇ ਹਾਲ ਹੀ ਦੀਆਂ ਸੰਚਾਲਨ ਰੁਕਾਵਟਾਂ ਦੇ ਮੱਦੇਨਜ਼ਰ ਜਵਾਬ ਮੰਗਿਆ ਸੀ। ਰੈਗੂਲੇਟਰ ਦੇ ਹੁਕਮ ਅਨੁਸਾਰ ਏਅਰਲਾਈਨ ਨੂੰ ਫਲਾਈਟ ਬਹਾਲੀ, ਪਾਇਲਟਾਂ ਅਤੇ ਕਰੂ ਦੀ ਭਰਤੀ ਯੋਜਨਾ, ਪਾਇਲਟਾਂ ਅਤੇ ਕੈਬਿਨ ਕਰੂ ਦੀ ਮੌਜੂਦਾ ਸਮਰੱਥਾ ਦੀ ਸਥਿਤੀ, ਰੱਦ ਹੋਈਆਂ ਉਡਾਣਾਂ ਦੀ ਗਿਣਤੀ ਅਤੇ ਰਿਫੰਡ ਪ੍ਰਕਿਰਿਆ ਆਦਿ ਬਾਰੇ ਜਾਣਕਾਰੀ ਪੇਸ਼ ਕਰਨ ਲਈ ਕਿਹਾ ਗਿਆ ਸੀ। ਸੇਵਾਵਾਂ ਵਿੱਚ ਵੱਡੇ ਪੱਧਰ 'ਤੇ ਰੁਕਾਵਟਾਂ ਦੀ ਜਾਂਚ ਲਈ ਇੱਕ ਕਮੇਟੀ ਨਿਯੁਕਤ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇੰਡੀਗੋ ਨੇ ਪਿਛਲੇ ਛੇ ਮਹੀਨਿਆਂ ਵਿਚ ਪਾਇਲਟਾਂ ਦੀ ਕੋਈ ਭਰਤੀ ਨਹੀਂ ਕੀਤੀ ਜਿਸ ਕਾਰਨ ਸੰਕਟ ਹੋਰ ਗੰਭੀਰ ਹੋਇਆ।
