ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੀ ਜੀ ਸੀ ਏ ਨੇ ਇੰਡੀਗੋ ਦੇ ਸੀ ਈ ਓ ਨੂੰ ਫਲਾਈਟ ਰੁਕਾਵਟਾਂ ਦੇ ਪੂਰੇ ਡੇਟਾ ਸਮੇਤ ਪੇਸ਼ ਹੋਣ ਲਈ ਕਿਹਾ

ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀ ਜੀ ਸੀ ਏ (DGCA) ਨੇ ਸੰਕਟਗ੍ਰਸਤ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੂੰ ਵੀਰਵਾਰ ਨੂੰ ਆਪਣੇ ਦਫ਼ਤਰ ਵਿੱਚ ਪੇਸ਼ ਹੋਣ ਅਤੇ ਹਾਲ ਹੀ ਦੀਆਂ ਸੰਚਾਲਨ ਰੁਕਾਵਟਾਂ ਨਾਲ ਸਬੰਧਤ ਇੱਕ ਸੰਪੂਰਨ ਰਿਪੋਰਟ, ਵਿਆਪਕ ਡੇਟਾ...
Advertisement
ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀ ਜੀ ਸੀ ਏ (DGCA) ਨੇ ਸੰਕਟਗ੍ਰਸਤ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੂੰ ਵੀਰਵਾਰ ਨੂੰ ਆਪਣੇ ਦਫ਼ਤਰ ਵਿੱਚ ਪੇਸ਼ ਹੋਣ ਅਤੇ ਹਾਲ ਹੀ ਦੀਆਂ ਸੰਚਾਲਨ ਰੁਕਾਵਟਾਂ ਨਾਲ ਸਬੰਧਤ ਇੱਕ ਸੰਪੂਰਨ ਰਿਪੋਰਟ, ਵਿਆਪਕ ਡੇਟਾ ਅਤੇ ਅੱਪਡੇਟ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਦਿੱਤੀ ਗਈ।

ਐਲਬਰਸ ਨੂੰ ਵੀਰਵਾਰ ਨੂੰ ਦੁਪਹਿਰ 3 ਵਜੇ ਡੀ ਜੀ ਸੀ ਏ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਇਹ ਵੀ ਕਿਹਾ ਕਿ ਸੀ ਈ ਓ ਨੂੰ ਸਾਰੇ ਸੰਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਸਮੇਤ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ।

ਰੈਗੂਲੇਟਰ ਦੇ ਹੁਕਮ ਅਨੁਸਾਰ ਏਅਰਲਾਈਨ ਨੂੰ ਫਲਾਈਟ ਬਹਾਲੀ, ਪਾਇਲਟਾਂ ਅਤੇ ਕਰੂ ਦੀ ਭਰਤੀ ਯੋਜਨਾ, ਪਾਇਲਟਾਂ ਅਤੇ ਕੈਬਿਨ ਕਰੂ ਦੀ ਮੌਜੂਦਾ ਤਾਕਤ ਦੀ ਸਥਿਤੀ, ਰੱਦ ਹੋਈਆਂ ਉਡਾਣਾਂ ਦੀ ਗਿਣਤੀ ਅਤੇ ਰਿਫੰਡ ਪ੍ਰਕਿਰਿਆ, ਆਦਿ ਬਾਰੇ ਜਾਣਕਾਰੀ ਪੇਸ਼ ਕਰਨ ਲਈ ਕਿਹਾ ਗਿਆ ਹੈ। ਸੇਵਾਵਾਂ ਵਿੱਚ ਵੱਡੇ ਪੱਧਰ 'ਤੇ ਰੁਕਾਵਟਾਂ ਦੀ ਜਾਂਚ ਲਈ ਇੱਕ ਕਮੇਟੀ ਨਿਯੁਕਤ ਕੀਤੀ।

Advertisement

ਚਾਰ ਮੈਂਬਰੀ ਕਮੇਟੀ ਨੂੰ ਸੰਚਾਲਨ ਖਰਾਬੀ ਦੇ ਪਿੱਛੇ ਮੂਲ ਕਾਰਨਾਂ ਦੀ ਪਛਾਣ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਵਿੱਚ ਸੰਯੁਕਤ ਡੀ ਜੀ  ਸੰਜੇ ਬ੍ਰਹਮਾਣੇ, ਡਿਪਟੀ ਡਾਇਰੈਕਟਰ ਜਨਰਲ ਅਮਿਤ ਗੁਪਤਾ, ਸੀਨੀਅਰ ਫਲਾਈਟ ਆਪਰੇਸ਼ਨ ਇੰਸਪੈਕਟਰ ਕਪਿਲ ਮਾਂਗਲਿਕ, ਅਤੇ ਐੱਫ.ਓ.ਆਈ. ਲੋਕੇਸ਼ ਰਾਮਪਾਲ ਸ਼ਾਮਲ ਹਨ।

Advertisement
Show comments