ਦਿੱਲੀ ਵਿੱਚ ਡੇਂਗੂ ਦੇ ਕੇਸ ਵਧੇ
ਦਿੱਲੀ-ਐੱਨ ਸੀ ਆਰ ਦੇ ਕੁੱਝ ਹਿੱਸਿਆਂ ਵਿੱਚ ਮੌਨਸੂਨ ਖਤਮ ਹੋਣ ਦੇ ਬਾਵਜੂਦ ਡੇਂਗੂ ਦੇ ਮਾਮਲੇ ਵਧ ਰਹੇ ਹਨ। ਸਿਹਤ ਮਾਹਿਰਾਂ ਵੱਲੋਂ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦਿੱਲੀ-ਐੱਨਸੀਆਰ ਖੇਤਰ ਦੇ ਅਧਿਕਾਰੀਆਂ ਨੇ ਸ਼ਹਿਰ ਭਰ ਵਿੱਚ ਡੇਂਗੂ ਦੇ ਮਾਮਲਿਆਂ ’ਚ...
Advertisement
ਦਿੱਲੀ-ਐੱਨ ਸੀ ਆਰ ਦੇ ਕੁੱਝ ਹਿੱਸਿਆਂ ਵਿੱਚ ਮੌਨਸੂਨ ਖਤਮ ਹੋਣ ਦੇ ਬਾਵਜੂਦ ਡੇਂਗੂ ਦੇ ਮਾਮਲੇ ਵਧ ਰਹੇ ਹਨ। ਸਿਹਤ ਮਾਹਿਰਾਂ ਵੱਲੋਂ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦਿੱਲੀ-ਐੱਨਸੀਆਰ ਖੇਤਰ ਦੇ ਅਧਿਕਾਰੀਆਂ ਨੇ ਸ਼ਹਿਰ ਭਰ ਵਿੱਚ ਡੇਂਗੂ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਹਾਈ ਅਲਰਟ ਜਾਰੀ ਕੀਤਾ ਹੈ। ਨੋਇਡਾ ਤੇ ਗਾਜ਼ੀਆਬਾਦ ਦੇ ਹਸਪਤਾਲਾਂ ਵਿੱਚ ਬੁਖ਼ਾਰ ਤੇ ਸਰੀਰ ਵਿੱਚ ਦਰਦ ਵਾਲੇ ਮਰੀਜ਼ਾਂ ਦੀ ਆਮਦ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਉਤਰੀ ਭਾਰਤ ਵਿੱਚ ਮੌਨਸੂਨ ਖਤਮ ਹੋਣ ਤੋਂ ਬਾਅਦ ਵੀ ਮੱਛਰਾਂ ਦਾ ਕਹਿਰ ਵਧਿਆ ਹੈ। ਦਿੱਲੀ ਐੱਨਸੀਆਰ ਵਿੱਚ ਅੱਜ ਤੱਕ 2,000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਸਿਹਤ ਅਧਿਕਾਰੀ ਦੱਸਦੇ ਹਨ ਕਿ ਮੌਨਸੂਨ ਤੋਂ ਬਾਅਦ ਦਾ ਪਾਣੀ ਖੜ੍ਹਨ ਕਰਕੇ ਡੇਂਗੂ ਮੱਛਰ ਪੈਦਾ ਹੁੰਦਾ ਹੈ ਤੇ ਡੇਂਗੂ ਦੇ ਕੇਸਾਂ ਵਧਣ ਲੱਗਦੇ ਹਨ।
Advertisement
Advertisement
×