ਬਾਸਕਟਬਾਲ ਦੇ ਪੋਲ ਬਦਲਣ ਦੀ ਮੰਗ
ਰਤੀਆ ਬਾਸਕਟਬਾਲ ਟੀਮ ਨੇ ਰੋਹਤਕ ਵਿੱਚ ਹਾਲ ਹੀ ਵਿੱਚ ਖੇਡ ਵਿਭਾਗ ਦੀ ਕਥਿਤ ਲਾਪ੍ਰਵਾਹੀ ਕਾਰਨ ਖਿਡਾਰੀ ਦੀ ਹੋਈ ਮੌਤ ਦੀ ਸਖ਼ਤ ਨਿੰਦਾ ਕੀਤੀ ਹੈ। ਖਿਡਾਰੀ ਦੀ ਮੌਤ ਬਾਸਕਟਬਾਲ ਦਾ ਪੋਲ ਉਸ ’ਤੇ ਡਿੱਗਣ ਕਾਰਨ ਹੋਈ ਸੀ। ਰਤੀਆ ਬਾਸਕਟਬਾਲ ਟੀਮ ਸਰਕਾਰ...
Advertisement
ਰਤੀਆ ਬਾਸਕਟਬਾਲ ਟੀਮ ਨੇ ਰੋਹਤਕ ਵਿੱਚ ਹਾਲ ਹੀ ਵਿੱਚ ਖੇਡ ਵਿਭਾਗ ਦੀ ਕਥਿਤ ਲਾਪ੍ਰਵਾਹੀ ਕਾਰਨ ਖਿਡਾਰੀ ਦੀ ਹੋਈ ਮੌਤ ਦੀ ਸਖ਼ਤ ਨਿੰਦਾ ਕੀਤੀ ਹੈ। ਖਿਡਾਰੀ ਦੀ ਮੌਤ ਬਾਸਕਟਬਾਲ ਦਾ ਪੋਲ ਉਸ ’ਤੇ ਡਿੱਗਣ ਕਾਰਨ ਹੋਈ ਸੀ। ਰਤੀਆ ਬਾਸਕਟਬਾਲ ਟੀਮ ਸਰਕਾਰ ਤੇ ਖੇਡ ਵਿਭਾਗ ਨੂੰ ਇਸ ਘਟਨਾ ਤੋਂ ਸਬਕ ਸਿੱਖਣ ਤੇ ਖਰਾਬ ਹੋਏ ਪੋਲ ਬਦਲਣ ਦੀ ਅਪੀਲ ਕੀਤੀ ਹੈ। ਰਤੀਆ ਬਾਸਕਟਬਾਲ ਟੀਮ ਦੇ ਖਿਡਾਰੀਆਂ ਸ਼ਰਮਾ ਚੰਦ ਲਾਲੀ, ਕਾਲਾ ਰਾਮ, ਟੀਟੂ ਸਿੰਘ, ਸੰਜੇ ਕੁਮਾਰ, ਬਲਵਿੰਦਰ ਸਿੰਘ, ਅਜੈ ਕੁਮਾਰ, ਮਨਮੋਹਨ ਸਿੰਘ, ਹਰਸ਼ ਕੁਮਾਰ, ਮੋਹਿਤ, ਵਿੱਕੀ, ਰਸਵਿੰਦਰ ਸਿੰਘ, ਅਜੈ ਅਗਰਵਾਲ, ਪ੍ਰਸ਼ਾਂਤ ਕੁਮਾਰ, ਪਵਨ ਸਿੰਗਲਾ, ਲਕਸ਼ਯ ਕੁਮਾਰ, ਮੋਨੂੰ ਅਤੇ ਹੋਰਾਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਰਤੀਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਸਕਟਬਾਲ ਮੈਦਾਨ ਦੇ ਪੋਲ ਕੱਟ ਦਿੱਤੇ ਗਏ ਹਨ।
Advertisement
Advertisement
×

