ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੀਵਾਲੀ ’ਤੇ ਫੁੱਲਾਂ ਦੀ ਮੰਗ ਵਧੀ

ਪੂਜਾ ਅਤੇ ਘਰਾਂ ਦੀ ਸਜਾਵਟ ਲਈ ਲੋਕ ਕਰ ਰਹੇ ਹਨ ਖਰੀਦਦਾਰੀ
ਨਵੀਂ ਦਿੱਲੀ ਵਿੱਚ ਫੁੱਲ ਖ਼ਰੀਦਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਦੀਵਾਲੀ ਦੇ ਤਿਉਹਾਰ ਦੀ ਆਮਦ ਨਾਲ ਗਾਜ਼ੀਪੁਰ ਫੁੱਲ ਮੰਡੀ ਵਿੱਚ ਰੌਣਕ ਸਿਖਰਾਂ ’ਤੇ ਹੈ। ਪੂਰਾ ਬਾਜ਼ਾਰ ਵੰਨ-ਸੁਵੰਨੇ ਫੁੱਲਾਂ ਦੀ ਮਹਿਕ ਨਾਲ ਭਰਿਆ ਹੋਇਆ ਹੈ ਅਤੇ ਦਿਨ-ਰਾਤ ਗਾਹਕਾਂ ਦੀ ਭੀੜ ਲੱਗੀ ਹੋਈ ਹੈ। ਫੁੱਲਾਂ ਦੀ ਵਧੀ ਹੋਈ ਮੰਗ ਨੇ ਵਪਾਰੀਆਂ ਦੇ ਚਿਹਰਿਆਂ ‘ਤੇ ਵੀ ਰੌਣਕ ਲਿਆਂਦੀ ਹੈ, ਕਿਉਂਕਿ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਹੋ ਰਿਹਾ ਹੈ।

ਲੋਕ ਆਪਣੇ ਘਰਾਂ ਦੀ ਸਜਾਵਟ ਅਤੇ ਦੀਵਾਲੀ ਦੀ ਪੂਜਾ ਲਈ ਫੁੱਲਾਂ ਦੀ ਜੰਮ ਕੇ ਖਰੀਦਦਾਰੀ ਕਰ ਰਹੇ ਹਨ। ਵਪਾਰੀਆਂ ਨੇ ਦੱਸਿਆ ਕਿ ਇਸ ਸਮੇਂ ਕਮਲ, ਗੇਂਦੇ, ਗੁਲਾਬ ਅਤੇ ਅਸ਼ੋਕ ਦੇ ਪੱਤਿਆਂ ਦੀ ਮੰਗ ਸਭ ਤੋਂ ਵੱਧ ਹੈ। ਬਾਜ਼ਾਰ ਵਿੱਚ ਗੰਗਧਾਰੀ, ਫਤਿਹਪੁਰ, ਖਤੌਲੀ ਅਤੇ ਕੋਲਕਾਤਾ ਵਰਗੀਆਂ ਥਾਵਾਂ ਤੋਂ ਫੁੱਲ ਪਹੁੰਚ ਰਹੇ ਹਨ। ਇਨ੍ਹਾਂ ਤੋਂ ਇਲਾਵਾ ਸੂਰਜਮੁਖੀ, ਡੇਜ਼ੀ, ਜਿਪਸੀ, ਟਿਊਬਰੋਜ਼, ਆਰਕਿਡ, ਲਿਲੀ, ਗੁਲਦਾਊਦੀ ਅਤੇ ਗਲੈਡੀਓਲੀ ਵਰਗੇ ਵਿਦੇਸ਼ੀ ਅਤੇ ਦੇਸੀ ਫੁੱਲਾਂ ਦੀ ਵੀ ਭਰਪੂਰ ਵਿਕਰੀ ਹੋ ਰਹੀ ਹੈ। ਤਿਉਹਾਰੀ ਸੀਜ਼ਨ ਕਰਕੇ ਫੁੱਲਾਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਜੋ ਕਮਲ ਦਾ ਫੁੱਲ ਆਮ ਦਿਨਾਂ ਵਿੱਚ 15-20 ਰੁਪਏ ਵਿੱਚ ਮਿਲਦਾ ਹੈ, ਉਹ ਹੁਣ 25-30 ਰੁਪਏ ਤੱਕ ਵਿਕ ਰਿਹਾ ਹੈ। ਇਸੇ ਤਰ੍ਹਾਂ ਗੇਂਦੇ ਦੇ ਫੁੱਲਾਂ ਦਾ ਇੱਕ ਗੁੱਛਾ (ਲੜੀ) ਜੋ ਪਹਿਲਾਂ 300-400 ਰੁਪਏ ਦਾ ਸੀ, ਹੁਣ 400 ਤੋਂ 600 ਰੁਪਏ ਵਿੱਚ ਵਿਕ ਰਿਹਾ ਹੈ। ਗੁਲਾਬ ਦਾ ਇੱਕ ਬੰਡਲ ਵੀ 300-400 ਰੁਪਏ ਤੱਕ ਪਹੁੰਚ ਗਿਆ ਹੈ।

Advertisement

Advertisement
Show comments