ਦਿੱਲੀ ਦਾ ਹਵਾ ਗੁਣਵੱਤਾ ‘ਗੰਭੀਰ’ ਹੋਣ ਦੇ ਨੇੜੇ, GRAP-3 ਲਾਗੂ
ਐਡ ਦਿੱਲੀ ਪ੍ਰਦੂਸ਼ਣ
ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਦੀ ਜਾ ਰਹੀ ਹੈ। ਐੱਨਸੀਆਰ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ ਸ਼ਨਿੱਚਰਵਾਰ ਨੂੰ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਉਪਾਵਾਂ ਦਾ ਤੀਜਾ ਪੜਾਅ ਲਾਗੂ ਕਰ ਦਿੱਤਾ ਹੈ।
ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ, ‘‘ਹਵਾ ਦੀ ਗੁਣਵੱਤਾ ਦੇ ਮੌਜੂਦਾ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਖੇਤਰ ਵਿੱਚ ਹਵਾ ਦੇ ਮਿਆਰ ਦੇ ਹੋਰ ਵਿਗੜਨ ਨੂੰ ਰੋਕਣ ਦੇ ਯਤਨਾਂ ਵਜੋਂ CAQM GRAP ਸਬ-ਕਮੇਟੀ ਨੇ ਅੱਜ ਮੌਜੂਦਾ GRAP - 'ਗੰਭੀਰ' ਹਵਾ ਦੀ ਗੁਣਵੱਤਾ (DELHI AQI 401-450 ਦੇ ਵਿਚਕਾਰ) ਦੇ ਪੜਾਅ-III ਤਹਿਤ ਪੂਰੇ ਐੱਨਸੀਆ0ਰ ਵਿਚ ਲੋੜੀਂਦੀਆਂ ਪੇਸ਼ਬੰਦੀਆਂ ਨੂੰ ਤੁਰੰਤ ਲਾਗੂ ਕਰਨ ਦਾ ਸੱਦਾ ਦਿੱਤਾ ਹੈ।’’
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਦਿੱਲੀ ਦੇ ਕੁੱਲ ਨਿਗਰਾਨੀ ਸਟੇਸ਼ਨਾਂ ਵਿੱਚੋਂ 21 'ਗੰਭੀਰ' ਸ਼੍ਰੇਣੀ ਵਿੱਚ ਸਨ, ਜਿੱਥੇ AQI ਰੀਡਿੰਗ 400 ਦੇ ਅੰਕ ਨੂੰ ਪਾਰ ਕਰ ਗਈ।
CPCB ਦੇ ਅੰਕੜਿਆਂ ਅਨੁਸਾਰ ਵਜ਼ੀਰਪੁਰ ਵਿੱਚ ਸਭ ਤੋਂ ਵੱਧ AQI 445 ਦਰਜ ਕੀਤਾ ਗਿਆ, ਇਸ ਤੋਂ ਬਾਅਦ ਵਿਵੇਕ ਵਿਹਾਰ ਵਿੱਚ 444, ਜਹਾਂਗੀਰਪੁਰੀ ਵਿੱਚ 442, ਆਨੰਦ ਵਿਹਾਰ ਵਿੱਚ 439, ਅਤੇ ਅਸ਼ੋਕ ਵਿਹਾਰ ਅਤੇ ਰੋਹਿਣੀ ਵਿੱਚ ਹਰੇਕ ਵਿੱਚ 437 ਦਰਜ ਕੀਤਾ ਗਿਆ।
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਨਰੇਲਾ ਵਿੱਚ AQI 432 ਦਰਜ ਕੀਤਾ ਗਿਆ, ਇਸ ਤੋਂ ਬਾਅਦ ਪ੍ਰਤਾਪਗੰਜ ਵਿੱਚ 431, ਮੁੰਡਕਾ ਵਿੱਚ 430, ਅਤੇ ਬਵਾਨਾ, ਆਈ.ਟੀ.ਓ. ਅਤੇ ਨਹਿਰੂ ਨਗਰ ਵਿੱਚ ਹਰੇਕ ਵਿੱਚ 429 ਦਰਜ ਕੀਤਾ ਗਿਆ।
CPCB ਦੇ ਅੰਕੜਿਆਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਚਾਂਦਨੀ ਚੌਂਕ ਅਤੇ ਪੰਜਾਬੀ ਬਾਗ ਵਿੱਚ AQI 423 ਦਰਜ ਕੀਤਾ ਗਿਆ, ਜਦੋਂ ਕਿ ਸਿਰੀ ਫੋਰਟ ਅਤੇ ਸੋਨੀਆ ਵਿਹਾਰ ਵਿੱਚ ਹਰੇਕ ਵਿੱਚ 424 ਦਰਜ ਕੀਤਾ ਗਿਆ।
ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ (Air Quality Early Warning System) ਨੇ ਭਵਿੱਖਬਾਣੀ ਕੀਤੀ ਹੈ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ਨਿਚਰਵਾਰ ਨੂੰ 'ਬਹੁਤ ਖਰਾਬ' ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ ਅਤੇ ਐਤਵਾਰ ਨੂੰ ਹਾਲਾਤ 'ਗੰਭੀਰ' ਸ਼੍ਰੇਣੀ ਵਿੱਚ ਜਾਣ ਦੀ ਸੰਭਾਵਨਾ ਦੇ ਨਾਲ ਹੋਰ ਵਿਗੜ ਸਕਦੇ ਹਨ।
