ਦਿੱਲੀ ਦੀ ਹਵਾ ਗੁਣਵੱਤਾ ’ਚ ਸੁਧਾਰ
ਏ ਕਿਊ ਆਈ ‘ਬੇਹੱਦ ਖਰਾਬ’ ਤੋਂ ਸੁਧਰ ਕੇ ‘ਖਰਾਬ’ ਵਰਗ ਵਿੱਚ ਪਹੁੰਚਿਆ
Advertisement
ਦਿੱਲੀ ਵਿੱਚ ਹਵਾ ਗੁਣਵੱਤਾ ਕਈ ਦਿਨਾਂ ਤੱਕ ‘ਬੇਹੱਦ ਮਾੜੀ’ ਸ਼੍ਰੇਣੀ ਵਿੱਚ ਰਹਿਣ ਤੋਂ ਬਾਅਦ ਅੱਜ ਸਵੇਰੇ ਥੋੜ੍ਹੀ ਜਿਹੀ ਸੁਧਰ ਕੇ ‘ਮਾੜੀ’ ਸ਼੍ਰੇਣੀ ਵਿੱਚ ਆ ਗਈ ਹੈ, ਜਿਸ ਨਾਲ ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡਅਨੁਸਾਰ, ਦਿੱਲੀ ਵਿੱਚ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (ਏ ਕਿਊ ਆਈ) 268 ਦਰਜ ਕੀਤਾ ਗਿਆ ਸੀ, ਜੋ ਕਿ ਇੱਕ ਦਿਨ ਪਹਿਲਾਂ ਸ਼ਨਿਚਰਵਾਰ ਨਾਲੋਂ ਬਿਹਤਰ ਹੈ। ਸ਼ਨਿਚਰਵਾਰ ਨੂੰ ਏ ਕਿਊ ਆਈ 305 ਦਰਜ ਕੀਤਾ ਗਿਆ ਸੀ। ਸੀ ਪੀ ਸੀ ਬੀ ਦੀ ਸਮੀਰ ਐਪ ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ ਪੰਜ ਨਿਗਰਾਨੀ ਸਟੇਸ਼ਨਾਂ ’ਤੇ ਹਵਾ ਦੀ ਗੁਣਵੱਤਾ ਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ ਜਦੋਂ ਕਿ ਹੋਰ 33 ਸਟੇਸ਼ਨਾਂ ’ਤੇ ਇਹ ‘ਮਾੜੀ’ ਸ਼੍ਰੇਣੀ ਰਹਿਣ ਦਰਜ ਹੋਈ ਹੈ।
Advertisement
ਭਾਰਤ ਮੌਸਮ ਵਿਭਾਗ (ਆਈ ਐੱਮ ਡੀ) ਨੇ ਕਿਹਾ ਕਿ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸੀਜ਼ਨ ਦੇ ਔਸਤ ਤਾਪਮਾਨ ਤੋਂ ਦੋ ਡਿਗਰੀ ਘੱਟ ਹੈ। ਸਵੇਰੇ 8.30 ਵਜੇ ਨਮੀ 97 ਪ੍ਰਤੀਸ਼ਤ ਦਰਜ ਕੀਤੀ ਗਈ।
Advertisement
