ਦਿੱਲੀ ਦਾ ਹਵਾ ਦਾ ਮਿਆਰ ਸੁਧਰਿਆ; ਏ ਕਿਊ ਆਈ 373 ਤੋਂ ਘੱਟ ਕੇ 218 ਹੋਇਆ
Delhi: AQI drops by 155 points ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਦਾ ਮਿਆਰ ਅੱਜ ਬੀਤੇ ਦਿਨ ਦੇ ਮੁਕਾਬਲੇ ਠੀਕ ਰਿਹਾ। ਇਹ ਪਿਛਲੇ ਦਿਨ ਦੇ ਏ ਕਿਊ ਆਈ 373 ਤੋਂ ਘੱਟ ਕੇ 218 ਹੋ ਗਿਆ। ਮਾਹਿਰਾਂ ਨੇ ਕਿਹਾ ਕਿ ਹਵਾ ਦਾ...
Advertisement
Delhi: AQI drops by 155 points ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਦਾ ਮਿਆਰ ਅੱਜ ਬੀਤੇ ਦਿਨ ਦੇ ਮੁਕਾਬਲੇ ਠੀਕ ਰਿਹਾ। ਇਹ ਪਿਛਲੇ ਦਿਨ ਦੇ ਏ ਕਿਊ ਆਈ 373 ਤੋਂ ਘੱਟ ਕੇ 218 ਹੋ ਗਿਆ। ਮਾਹਿਰਾਂ ਨੇ ਕਿਹਾ ਕਿ ਹਵਾ ਦਾ ਮਿਆਰ ਬਾਰਿਸ਼ ਅਤੇ ਹਵਾ ਦੀ ਗਤੀ ਵਿੱਚ ਵਾਧੇ ਕਾਰਨ ਸੁਧਰਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਸ਼ਾਮ 4 ਵਜੇ 218 ਦਰਜ ਕੀਤਾ ਗਿਆ ਜੋ ਵੀਰਵਾਰ ਨੂੰ 373 ਸੀ। ਇਸ ਤੋਂ ਇਲਾਵਾ ਵਜ਼ੀਪੁਰ ਸਟੇਸ਼ਨ ਵਿਚ ਹਵਾ ਦਾ ਮਿਆਰ ਹਾਲੇ ਵੀ ਖਰਾਬ ਹੈ। ਮੌਸਮ ਵਿਗਿਆਨੀ ਮਹੇਸ਼ ਪਲਾਵਤ ਨੇ ਦੱਸਿਆ ਕਿ ਬਾਹਰੀ ਦਿੱਲੀ ਅਤੇ ਆਲੇ ਦੁਆਲੇ ਦੇ ਖੇਤਰਾਂ ਫਰੀਦਾਬਾਦ ਅਤੇ ਨੋਇਡਾ ਵਿੱਚ ਹਲਕੀ ਬਾਰਿਸ਼ ਹੋਈ ਜਿਸ ਕਾਰਨ ਹਵਾ ਸਾਫ਼ ਰਹੀ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਨੇ ਵੀ ਪ੍ਰਦੂਸ਼ਣ ਘਟਾਇਆ।
Advertisement
Advertisement
