ਪੰਜਾਬ ’ਚ ਪਰਾਲੀ ਘੱਟ ਸਾੜਨ ਬਾਵਜੂਦ ਦਿੱਲੀ ਦੀ ਹਵਾ ‘ਖਰਾਬ’
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅੰਕੜੇ ਦਰਸਾਉਂਦੇ ਹਨ ਕਿ ਤਿਉਹਾਰਾਂ ਤੋਂ ਬਾਅਦ ਦਿੱਲੀ ਦਾ ਏ ਕਿਊ ਆਈ ਗੰਭੀਰ ਪਾਇਆ ਗਿਆ। ਜਾਣਕਾਰੀ ਅਨੁਸਾਰ ਪੰਜਾਬ ’ਚ ਇਸ ਵਰ੍ਹੇ ਬੁੱਧਵਾਰ ਤੱਕ 484 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ, ਜੋ...
Advertisement
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅੰਕੜੇ ਦਰਸਾਉਂਦੇ ਹਨ ਕਿ ਤਿਉਹਾਰਾਂ ਤੋਂ ਬਾਅਦ ਦਿੱਲੀ ਦਾ ਏ ਕਿਊ ਆਈ ਗੰਭੀਰ ਪਾਇਆ ਗਿਆ। ਜਾਣਕਾਰੀ ਅਨੁਸਾਰ ਪੰਜਾਬ ’ਚ ਇਸ ਵਰ੍ਹੇ ਬੁੱਧਵਾਰ ਤੱਕ 484 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ, ਜੋ ਪਿਛਲੇ ਸਾਲ ਨਾਲੋਂ 69 ਫ਼ੀਸਦੀ ਘੱਟ ਹਨ। ਵਰ੍ਹਾ 2023 ’ਚ ਇਸੇ ਸਮੇਂ ਤੱਕ ਦਰਜ ਕੀਤੇ ਮਾਮਲਿਆਂ ਦੀ ਗਿਣਤੀ 1,794 ਸੀ। ਪਰਾਲੀ ਸਾੜਨ ਦੇ ਮਾਮਲਿਆਂ ’ਚ ਗਿਰਾਵਟ ਬਾਵਜੂਦ ਦਿੱਲੀ ’ਚ ਏ ਕਿਊ ਆਈ ਗੰਭੀਰ ਹੋਇਆ, ਜੋ ਦਰਸਾਉਂਦਾ ਹੈ ਕਿ ਪ੍ਰਦੂਸ਼ਣ ਪਟਾਕਿਆਂ ਵਰਗੇ ਸਰੋਤਾਂ ਕਾਰਨ ਵਧਿਆ ਹੈ। ਸੀ ਪੀ ਸੀ ਬੀ ਦੇ ਅੰਕੜੇ ਦੱਸਦੇ ਹਨ ਕਿ ਦੀਵਾਲੀ ਤੋਂ ਪਹਿਲਾਂ ਪੰਜਾਬ ਦਾ ਏ ਕਿਊ ਆਈ 150 ਸੀ ਤੇ ਦੀਵਾਲੀ ਦੀ ਰਾਤ 206 ਤੱਕ ਵਧਿਆ। ਕੁਝ ਅਧਿਕਾਰੀਆਂ ਤੇ ਸਿਆਸੀ ਸ਼ਖ਼ਸੀਅਤਾਂ ਨੇ ਦਿੱਲੀ ’ਚ ਧੂੰਏਂ ਦਾ ਕਾਰਨ ਪਰਾਲੀ ਸਾੜਨ ਨੂੰ ਦੱਸਿਆ। ਦਿੱਲੀ ਵਿੱਚ ਸੱਤਾਧਾਰੀ ਭਾਜਪਾ ਪ੍ਰਦੂਸ਼ਣ ਮਾਮਲੇ ’ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ‘ਆਪ’ ਉੱਤੇ ਦੋਸ਼ ਮੜ੍ਹ ਰਹੀ ਹੈ।
Advertisement
Advertisement
