ਦਿੱਲੀ ਦੀ ਹਵਾ ਬਹੁਤ ਪ੍ਰਦੂਸ਼ਿਤ ਹੋਈ; ਗਰੈਪ ਦੋ ਦੀਆਂ ਪਾਬੰਦੀਆਂ ਲਾਈਆਂ
GRAP Stage 2 curbs kick in as Delhi's air turns 'very poor' ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਦਿੱਲੀ-ਐਨਸੀਆਰ ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ II ਨੂੰ ਲਾਗੂ ਕਰ ਦਿੱਤਾ ਹੈ ਕਿਉਂਕਿ ਸ਼ਹਿਰ ਦੀ ਹਵਾ ਦਾ ਮਿਆਰ ਬਹੁਤ ਖਰਾਬ ਹੋ ਗਿਆ ਹੈ। ਇਹ ਪਾਬੰਦੀਆਂ ਕਈ ਥਾਵਾਂ ’ਤੇ ਏਕਿਊਆਰ 300 ਦੇ ਅੰਕੜੇ ਨੂੰ ਪਾਰ ਕਰਨ ਤੋਂ ਬਾਅਦ ਲਾਈਆਂ ਗਈਆਂ ਹਨ।
ਗਰੈਪ ਸਬ-ਕਮੇਟੀ ਨੇ ਅੱਜ ਭਾਰਤ ਮੌਸਮ ਵਿਭਾਗ (IMD) ਅਤੇ ਭਾਰਤੀ ਟ੍ਰੋਪਿਕਲ ਮੌਸਮ ਵਿਗਿਆਨ ਸੰਸਥਾ (IITM) ਨਾਲ ਮੀਟਿੰਗ ਕੀਤੀ। ਇਹ ਕਿਆਸ ਲਾਏ ਜਾ ਰਹੇ ਹਨ ਕਿ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਵਧੇਗਾ ਤੇ ਹਵਾ ਦਾ ਮਿਆਰ ਹੋਰ ਖਰਾਬ ਹੋਵੇਗਾ ਜਿਸ ਕਾਰਨ ਗਰੈਪ ਦੇ ਤੀਜੇ ਪੜਾਅ ਦੀਆਂ ਪਾਬੰਦੀਆਂ ਵੀ ਲਾਗੂ ਹੋ ਸਕਦੀਆਂ ਹਨ। ਦਿੱਲੀ ਵਿਚ ਏਕਿਉਂਆਈ ਸਵੇਰ ਤੋਂ ਹੀ ਵਧ ਰਿਹਾ ਸੀ ਅਤੇ ਸ਼ਾਮ 4 ਵਜੇ ਕਈ ਥਾਵਾਂ ’ਤੇ 296 ਅਤੇ ਸ਼ਾਮ 7 ਵਜੇ 302 ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਪੜਾਅ II ਦੀਆਂ ਪਾਬੰਦੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ।
ਕੇਂਦਰ ਦੇ ਹਵਾ ਗੁਣਵੱਤਾ ਪੈਨਲ ਨੇ ਏਜੰਸੀਆਂ ਨੂੰ ਚੌਕਸੀ ਰੱਖਣ ਲਈ ਕਿਹਾ ਹੈ। ਇਨ੍ਹਾਂ ਏਜੰਸੀਆਂ ਨੂੰ ਮਿੱਟਾ ਘੱਟਾ ਘਟਾਉਣ ਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਯਕੀਨੀ ਬਣਾਉਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਜਾਂਦਾ ਹੈ।