ਦਿੱਲੀ: ਗੇਟ ਬੰਦ ਕਰਨ ਨੂੰ ਲੈ ਕੇ ਹੋਏ ਝਗੜੇ 'ਚ ਨੌਜਵਾਨ ਨੇ ਮਾਲੀ ਨੂੰ ਗੋਲੀ ਮਾਰੀ
ਉਨ੍ਹਾਂ ਦੱਸਿਆ ਕਿ ਇਹ ਘਟਨਾ ਡੇਰਾ ਪਿੰਡ ਦੇ ਸ਼ਮਸ਼ਾਨਘਾਟ ਨੇੜੇ ਸਵੇਰੇ ਕਰੀਬ 2 ਵਜੇ ਵਾਪਰੀ। ਇੱਕ ਅਧਿਕਾਰੀ ਨੇ ਕਿਹਾ, "ਇਲਾਕੇ ਵਿੱਚ ਔਰਤਾਂ ਦੇ ਉੱਚੀ-ਉੱਚੀ ਰੋਣ ਦੀ ਸੂਚਨਾ ਮਿਲਣ 'ਤੇ ਪੁਲੀਸ ਦੀ ਟੀਮ ਮੌਕੇ 'ਤੇ ਪਹੁੰਚੀ। ਉੱਥੇ ਪਹੁੰਚਣ ’ਤੇ ਪਤਾ ਲੱਗਾ ਕਿ ਇੱਕ ਵਿਅਕਤੀ ਨੂੰ ਗੋਲੀ ਮਾਰੀ ਗਈ ਸੀ ਅਤੇ ਉਹ ਸ਼ਮਸ਼ਾਨਘਾਟ ਨੇੜੇ ਬੇਹਰਕਤ ਪਿਆ ਸੀ।" ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇੱਕ ਖਾਲੀ ਕਾਰਤੂਸ ਬਰਾਮਦ ਹੋਇਆ ਹੈ।
ਅਧਿਕਾਰੀ ਨੇ ਕਿਹਾ, ‘‘ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਦੀ ਜਾਇਦਾਦ ਦਾ ਗੇਟ ਬੰਦ ਕਰਨ ਨੂੰ ਲੈ ਕੇ ਪੀੜਤ ਨਾਲ ਬਹਿਸ ਹੋਈ ਸੀ। ਬਹਿਸ ਵਧ ਗਈ ਅਤੇ ਗੁੱਸੇ ਵਿੱਚ ਆ ਕੇ ਪੀਯੂਸ਼ ਨੇ ਕਥਿਤ ਤੌਰ ’ਤੇ ਸੰਤ ਲਾਲ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।’’ ਪੁੱਛਗਿੱਛ ਦੌਰਾਨ ਪੀਯੂਸ਼ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲੀਸ ਨੂੰ ਉਸ ਬੰਦੂਕ ਤੱਕ ਲੈ ਗਿਆ ਜੋ ਉਸਨੇ ਆਪਣੇ ਘਰ ਵਿੱਚ ਲੁਕੋਈ ਹੋਈ ਸੀ। ਪੁਲੀਸ ਨੇ ਦੱਸਿਆ ਕਿ ਸੰਤ ਲਾਲ ਆਸ-ਪਾਸ ਦੀਆਂ ਕਈ ਜਾਇਦਾਦਾਂ ਦੀ ਦੇਖਭਾਲ ਕਰਦਾ ਸੀ, ਜਦੋਂ ਕਿ ਪੀਯੂਸ਼ ਯਾਦਵ ਛਤਰਪੁਰ ਫੇਜ਼ 2 ਤੋਂ ਆਪਣਾ ਰੀਅਲ ਅਸਟੇਟ ਦਾ ਕਾਰੋਬਾਰ ਚਲਾਉਂਦਾ ਸੀ। ਪੀਟੀਆਈ