DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਯੂਨੀਵਰਸਿਟੀ ਦੇ ਚੋਣ ਨਤੀਜੇ: ਏਬੀਵੀਪੀ ਦੇ ਆਰੀਅਨ ਮਾਨ ਨੇ ਪ੍ਰਧਾਨਗੀ ’ਤੇ ਹੱਕ ਜਤਾਇਆ

ਐੱਨਐੱਸਯੂਆਈ ਨੇ ਮੀਤ ਪ੍ਰਧਾਨ ਦੀ ਦਾਅਵੇਦਾਰੀ ਆਪਣੇ ਨਾਂ ਕੀਤੀ
  • fb
  • twitter
  • whatsapp
  • whatsapp
Advertisement
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਦੀਆਂ ਚੋਣਾਂ ਵਿੱਚ ABVP ਦੇ ਆਰੀਅਨ ਮਾਨ ਨੇ ਫੈਸਲਾਕੁੰਨ ਜਿੱਤ ਹਾਸਲ ਕੀਤੀ, ਜਿਸ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਉੱਤਰੀ ਕੈਂਪਸ ਦੇ ਕਮਿਊਨਿਟੀ ਸੈਂਟਰ ਵਿੱਚ ਭਾਰੀ ਸੁਰੱਖਿਆ ਦਰਮਿਆਨ ਸ਼ੁਰੂ ਹੋਈ ਸੀ।

ਵੋਟਾਂ ਦੀ ਗਿਣਤੀ ਦੇ 20ਵੇਂ ਦੌਰ ਦੇ ਅੰਤ ਤੱਕ ਆਰੀਅਨ ਮਾਨ ਕੋਲ 28,821 ਵੋਟਾਂ ਸਨ, ਜਦੋਂ ਕਿ NSUI ਦੀ ਉਮੀਦਵਾਰ ਜੋਸਲਿਨ ਨੰਦਿਤਾ ਚੌਧਰੀ ਨੂੰ ਸਿਰਫ਼ 12,645 ਵੋਟਾਂ ਮਿਲੀਆਂ।

Advertisement

ਪ੍ਰਧਾਨਗੀ ਤੋਂ ਇਲਾਵਾ ABVP ਨੇ ਸਕੱਤਰ (ਕੁਨਾਲ ਚੌਧਰੀ) ਅਤੇ ਸੰਯੁਕਤ ਸਕੱਤਰ (ਦੀਪਿਕਾ ਝਾਅ) ਦੇ ਅਹੁਦਿਆਂ ’ਤੇ ਕਬਜ਼ਾ ਕਰ ਲਿਆ। ਹਾਲਾਂਕਿ NSUI ਦੇ ਉਮੀਦਵਾਰ ਰਾਹੁਲ ਝਾਂਸਲਾ ਯਾਦਵ ਨੇ 29,339 ਵੋਟਾਂ ਨਾਲ ਮੀਤ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ।

ਇਸ ਤੋਂ ਪਹਿਲਾਂ ਚੋਣ ਅਮਲੇ ਨੇ ਈਵੀਐੱਮ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਉਮੀਦਵਾਰਾਂ ਅਤੇ ਸਾਰੀਆਂ ਪ੍ਰਮੁੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸਟਰਾਂਗ ਰੂਮ ਖੋਲ੍ਹਿਆ।

ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਚਾਰ ਮੁੱਖ ਅਹੁਦਿਆਂ ਲਈ ਜ਼ੋਰਦਾਰ ਪ੍ਰਚਾਰ ਹੋਇਆ।

ਮੁੱਖ ਚੋਣ ਅਧਿਕਾਰੀ ਪ੍ਰੋਫੈਸਰ ਰਾਜ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸਮੇਂ ਸਿਰ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ, “ਉਮੀਦਵਾਰਾਂ ਦੇ ਸਾਹਮਣੇ ਸਟਰਾਂਗ ਰੂਮ ਖੋਲ੍ਹਿਆ ਗਿਆ ਸੀ ਅਤੇ ਫਿਰ ਪ੍ਰਕਿਰਿਆ ਮਸ਼ੀਨਾਂ ਵਿੱਚ ਤਬਦੀਲ ਹੋ ਗਈ ਸੀ। ਗਿਣਤੀ ਲਈ ਇੱਕ ਵੱਡੀ ਟੀਮ ਤਾਇਨਾਤ ਕੀਤੀ ਗਈ ਸੀ।’’

ਕੁੱਲ ਵੋਟਾਂ ਪਈਆਂ

ਪ੍ਰਧਾਨ: 59,882

ਉਪ ਪ੍ਰਧਾਨ: 59,869

ਸੈਕਟਰੀ: 59,863

ਸੰਯੁਕਤ ਸਕੱਤਰ: 59,919

ਏਬੀਵੀਪੀ ਉਮੀਦਵਾਰ

ਪ੍ਰਧਾਨ: ਆਰੀਅਨ ਮਾਨ: 28,821

ਉਪ ਪ੍ਰਧਾਨ: ਗੋਵਿੰਦ ਤਨਵਾ: 20,547

ਸੈਕਟਰੀ: ਕੁਨਾਲ ਚੌਧਰੀ: 23,779

ਸੰਯੁਕਤ ਸਕੱਤਰ: ਦੀਪਿਕਾ ਝਾਅ: 21,825

ਐੱਨਐੱਸਯੂਆਈ ਉਮੀਦਵਾਰ

ਪ੍ਰਧਾਨ: ਜੋਸਲਿਨ ਨੰਦਿਤਾ ਚੌਧਰੀ: 12,645

ਉਪ ਪ੍ਰਧਾਨ: ਰਾਹੁਲ ਝਾਂਸਲਾ: 29,339

ਸੈਕਟਰੀ: ਕਬੀਰ: 9,525

ਸੰਯੁਕਤ ਸਕੱਤਰ: ਲਵ ਕੁਸ਼ ਬਧਾਨਾ: 17,380

ਆਈਸਾ-ਐੱਸਐੱਫਆਈ ਉਮੀਦਵਾਰ

ਪ੍ਰਧਾਨ: ਅੰਜਲੀ: 5,385

ਉਪ ਪ੍ਰਧਾਨ: ਸੋਹਨ: 4,163

ਸਕੱਤਰ: ਅਭਿਨੰਦਨਾ: 9,535

ਸੰਯੁਕਤ ਸਕੱਤਰ: ਅਭਿਸ਼ੇਕ: 8,425

Advertisement
×