ਦਿੱਲੀ: Bishnoi ਗੈਂਗ ਨਾਲ ਸਬੰਧਤ ਦੋ ਮੁਲਜ਼ਮ ਮੁਕਾਬਲੇ ਮਗਰੋਂ ਗ੍ਰਿਫ਼ਤਾਰ
ਵਿਦੇਸ਼ੀ ਗੈਂਗਸਟਰਾਂ ਹੈਰੀ ਬਾਕਸਰ ਅਤੇ ਰੋਹਿਤ ਗੋਦਾਰਾ Harry Boxer and Rohit Godara ਨਾਲ ਜੁੜੇ ਦੋ ਲੋੜੀਂਦੇ ਮੁਲਜ਼ਮਾਂ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨਾਲ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਮੁਤਾਬਕ ਬਾਕਸਰ, ਜੋ ਹਾਲ ਹੀ ਵਿੱਚ ਹਾਸਰਸ ਕਲਾਕਾਰ ਕਪਿਲ ਸ਼ਰਮਾ ਨੂੰ ਧਮਕੀ ਦੇਣ ਮਗਰੋਂ ਸੁਰਖੀਆਂ ’ਚ ਸੀ, ਅਤੇ ਗੋਦਾਰਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ।
ਪੁਲੀਸ ਨੇ ਕਿਹਾ ਕਿ ਸੂਹ ਮਿਲੀ ਸੀ ਦੋ ਮੁਲਜ਼ਮਾਂ ਕਾਰਤਿਕ ਜਾਖੜ Kartik Jakhar ਅਤੇ ਕਵਿਸ਼ Kavish ਸ਼ਹਿਰ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਦੀ ਸਕੀਮ ਘੜ ਰਹੇ ਹਨ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਬੁੱਧਵਾਰ ਦੇਰ ਰਾਤ ਪੂਰਬੀ ਦਿੱਲੀ ਦੇ ਨਿਊ ਅਸ਼ੋਕ ਨਗਰ ਵਿੱਚ ਹੋਏ ਮੁਕਾਬਲੇ ਮਗਰੋਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਹੈ। ਇੱਕ ਅਧਿਕਾਰੀ ਨੇ ਕਿਹਾ, ‘‘ਦੋਵੇਂ ਕੱਟੜ ਅਪਰਾਧੀ ਹਨ ਅਤੇ ਹਾਲ ਹੀ ਵਿੱਚ ਦਿੱਲੀ ਵਿੱਚ ਜਬਰੀ ਵਸੂਲੀ ਲਈ ਫੋਨ ਕਰਨ ਦੇ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ।